ਗੁਰਾਇਆ-ਫਗਵਾੜਾ 'ਚ ਵੱਡਾ ਹਾਦਸਾ ਟਲਿਆ
ਫਗਵਾੜਾ,10 ਨਵੰਬਰ -ਗੁਰਾਇਆ-ਫਗਵਾੜਾ 'ਚ ਵੱਡਾ ਹਾਦਸਾ ਟਲ ਗਿਆ , ਜਦੋਂ ਜੈਪੁਰ ਅਜਮੇਰ ਟਰੇਨ ਨੰਬਰ 19611 ਅੱਪ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਤਾਂ ਐੱਸ 4 ਕੋਚ ਦੀ ਬ੍ਰੇਕ ਜਾਮ ਹੋਣ ਕਾਰਨ ਕੋਚ ਦੇ ਹੇਠਾਂ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਸਟੇਸ਼ਨ ਮਾਸਟਰ ਮੌਲੀ ਸੰਦੀਪ ਕੁਮਾਰ ਨੇ ਐੱਸ.ਪੀ.ਐੱਲ. 81 ਪੁਆਇੰਟਸਮੈਨ ਦੀਪਕ ਰਾਏ ਨੂੰ ਦਿੱਤਾ ਗਿਆ ਅਤੇ ਦੀਪਕ ਨੂੰ ਰੈੱਡ ਸਿਗਨਲ ਦਿਖਾਉਣ ਲਈ ਕਿਹਾ ਗਿਆ। ਰੈੱਡ ਸਿਗਨਲ ਦਿਖਾ ਕੇ ਜਦੋਂ ਟਰੇਨ ਫਾਟਕ 'ਤੇ ਰੁਕੀ ਤਾਂ ਕੋਚ 'ਚ ਅੱਗ ਸਿਲੰਡਰ ਦੀ ਮਦਦ ਨਾਲ ਟਰੇਨ ਦੇ ਹੇਠਾਂ ਲੱਗੀ ਅੱਗ ਨੂੰ ਬੁਝਾਇਆ ਗਿਆ। ਇਹ ਵੀ ਸਾਹਮਣੇ ਆਇਆ ਕਿ ਕਰੀਬ ਚਾਰ ਸਿਲੰਡਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਐੱਸ4 'ਚ ਸਵਾਰੀਆਂ ਵੀ ਮੌਜੂਦ ਸਨ। ਅੱਗ ਲੱਗਣ ਦੀ ਖ਼ਬਰ ਫੈਲਦਿਆਂ ਹੀ ਸਵਾਰੀਆਂ ਵਿਚ ਦਹਿਸ਼ਤ ਫੈਲ ਗਈ। ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਫ਼ੀ ਸਮਾਂ ਇੱਥੇ ਰੁਕਣ ਤੋਂ ਬਾਅਦ ਟਰੇਨ ਅਗਲੇ ਸਫ਼ਰ ਲਈ ਰਵਾਨਾ ਹੋਈ।