ਮਹਾਰਾਸ਼ਟਰ ਦੀਆਂ ਮਸਜਿਦਾਂ ਤੋਂ ਸਾਰੇ ਲਾਊਡਸਪੀਕਰ ਹਟਾ ਦਿੱਤੇ ਜਾਣੇ ਚਾਹੀਦੇ ਹਨ - ਰਾਜ ਠਾਕਰੇ
ਪੁਣੇ (ਮਹਾਰਾਸ਼ਟਰ), 9 ਨਵੰਬਰ - ਐਮ.ਐਨ.ਐਸ. ਮੁਖੀ ਰਾਜ ਠਾਕਰੇ ਨੇ ਕਿਹਾ, "ਮਹਾਰਾਸ਼ਟਰ ਦੀਆਂ ਮਸਜਿਦਾਂ ਤੋਂ ਸਾਰੇ ਲਾਊਡਸਪੀਕਰ ਹਟਾ ਦਿੱਤੇ ਜਾਣੇ ਚਾਹੀਦੇ ਹਨ। ਲੋਕਾਂ ਲਈ ਮੁਸੀਬਤ ਪੈਦਾ ਕਰਨ ਵਾਲੇ ਲਾਊਡਸਪੀਕਰਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਉਹ ਕਿਸੇ ਮੰਦਰ ਵਿਚ ਹਨ ਅਤੇ 365 ਦਿਨਾਂ ਤੋਂ ਚੱਲ ਰਹੇ ਹਨ, ਤਾਂ ਉਨ੍ਹਾਂ ਨੂੰ ਵੀ ਹਟਾ ਦਿਓ। ਪਰ ਮੰਦਰਾਂ ਚ ਲਾਊਡਸਪੀਕਰ ਹਰ ਸਮੇਂ ਨਹੀਂ ਵਜਾਏ ਜਾਂਦੇ ਹਨ। ਲੋਕ ਬਸ ਮੰਦਰਾਂ ਚ ਜਾਂਦੇ ਹਨ, ਭਗਵਾਨ ਦੇ ਪੈਰ ਛੂਹਦੇ ਹਨ ਅਤੇ ਇਕ ਮਿੰਟ ਵਿਚ ਵਾਪਸ ਆ ਜਾਂਦੇ ਹਨ। ਜਦੋਂ ਬਾਲਾ ਸਾਹਿਬ ਠਾਕਰੇ ਦਾ ਪੁੱਤਰ ਮੁੱਖ ਮੰਤਰੀ ਸੀ, ਉਦੋਂ ਮੈਂ ਲਾਊਡ ਸਪੀਕਰ ਦਾ ਵਿਰੋਧ ਕੀਤਾ ਸੀ, ਮੇਰੇ 17,000 ਵਰਕਰਾਂ 'ਤੇ ਕੇਸ ਦਰਜ ਕੀਤੇ ਗਏ ਸਨ... ਮੈਂ ਸਿਰਫ਼ ਇਹੀ ਕਿਹਾ ਸੀ ਕਿ ਜੇਕਰ ਲਾਊਡਸਪੀਕਰ ਨਾ ਹਟਾਏ ਗਏ ਤਾਂ ਅਸੀਂ ਮਸਜਿਦਾਂ ਦੇ ਸਾਹਮਣੇ ਹਨੂੰਮਾਨ ਚਾਲੀਸਾ ਦਾ ਪਾਠ ਕਰਾਂਗੇ।