ਸ਼੍ਰੋਮਣੀ ਅਕਾਲੀ ਦਲ ਦੇ ਆਈ. ਟੀ. ਵਿੰਗ ਦੇ ਪ੍ਰਧਾਨ ਨੂੰ ਤਰਨਤਾਰਨ ਅਦਾਲਤ ਵਲੋਂ ਜ਼ਮਾਨਤ ਦੇਣਾ ਇਨਸਾਫ ਦੀ ਜਿੱਤ - ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ, 12 ਨਵੰਬਰ-ਆਈ. ਟੀ. ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਖਿਲਾਫ ਝੂਠੀ ਐਫ.ਆਈ.ਆਰ. ਮਾਮਲੇ 'ਚ ਤਰਨਤਾਰਨ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ, ਜੋ ਕਿ ਇਨਸਾਫ ਦੀ ਜਿੱਤ ਹੈ। ਇਹ ਜਾਣਕਾਰੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਲੀਗਲ ਸੈੱਲ ਨੇ ਦਿੱਤੀ।