ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ
ਸ੍ਰੀਨਗਰ, 14 ਨਵੰਬਰ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਬੀਤੀ ਦੁਪਹਿਰ ਤੋਂ ਸ਼ੁਰੂ ਹੋਇਆ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਠਭੇੜ ਯਾਰੀਪੋਰਾ ਦੇ ਬਾਡੀਮਾਰਗ ’ਚ ਚੱਲ ਰਹੀ ਹੈ। ਇੱਥੇ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਾਧੂ ਬਲ ਵੀ ਬੁਲਾ ਲਏ ਗਏ ਹਨ। ਇਲਾਕੇ ’ਚ ਦੇਰ ਰਾਤ ਤੱਕ ਲਾਈਟਾਂ ਲਗਾਈਆਂ ਗਈਆਂ, ਤਾਂ ਜੋ ਰੌਸ਼ਨੀ ਬਣੀ ਰਹੇ ਅਤੇ ਅੱਤਵਾਦੀ ਹਨੇਰੇ ਦਾ ਫਾਇਦਾ ਚੁੱਕ ਕੇ ਭੱਜ ਨਾ ਸਕਣ। ਨਵੰਬਰ ਮਹੀਨੇ ਵਿਚ ਕਸ਼ਮੀਰ ਘਾਟੀ ਵਿਚ ਇਹ 9ਵਾਂ ਮੁਕਾਬਲਾ ਹੈ। ਇਸ ਦੇ ਨਾਲ ਹੀ ਉੱਤਰੀ ਕਸ਼ਮੀਰ ਵਿਚ ਪਿਛਲੇ 8 ਦਿਨਾਂ ਵਿਚ ਇਹ ਛੇਵਾਂ ਮੁਕਾਬਲਾ ਹੈ। ਇਸ ਤੋਂ ਪਹਿਲਾਂ ਬਾਂਦੀਪੋਰਾ, ਕੁਪਵਾੜਾ ਅਤੇ ਸੋਪੋਰ ਵਿਚ ਮੁਕਾਬਲੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀ 10 ਨਵੰਬਰ ਨੂੰ ਕਿਸ਼ਤਵਾੜ ਦੇ ਕੇਸ਼ਵਾਨ ਦੇ ਜੰਗਲਾਂ ਵਿਚ ਐਨਕਾਊਂਟਰ ਹੋਇਆ ਸੀ।