ਹਰਿਆਣਾ : ਮਹਾਰਾਸ਼ਟਰ ਚੋਣਾਂ ਤੋਂ ਬਾਅਦ ਹੀ ਲਿਆ ਜਾਵੇਗਾ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਫ਼ੈਸਲਾ - ਭੁਪਿੰਦਰ ਸਿੰਘ ਹੁੱਡਾ
ਰੋਹਤਕ (ਹਰਿਆਣਾ), 9 ਨਵੰਬਰ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ, "ਅਸੀਂ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਇਕ ਪ੍ਰਸਤਾਵ ਪਾਸ ਕੀਤਾ ਹੈ। ਪਾਰਟੀ ਫ਼ੈਸਲਾ ਕਰੇਗੀ। ਮੈਨੂੰ ਲੱਗਦਾ ਹੈ ਕਿ ਮਹਾਰਾਸ਼ਟਰ ਚੋਣਾਂ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ। ਹਰ ਕੋਈ ਇਸ ਨੂੰ ਲੈ ਕੇ ਰੁੱਝਿਆ ਹੋਇਆ ਹੈ।