JALANDHAR WEATHER

ਝੁੱਗੀਆਂ 'ਚ ਰਹਿੰਦੇ ਵਿਅਕਤੀਆਂ ਦੀ ਆਪਸ ਵਿਚ ਹੋਈ ਲੜਾਈ ਦੌਰਾਨ ਕਈ ਜ਼ਖ਼ਮੀ

ਭੁਲੱਥ , 29 ਅਪ੍ਰੈਲ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਕਰਤਾਰਪੁਰ ਰੋਡ 'ਤੇ ਸਥਿਤ ਦੇਰ ਸ਼ਾਮ ਝੁੱਗੀਆਂ 'ਚ ਰਹਿ ਰਹੇ ਵਿਅਕਤੀਆਂ ਦੀ ਆਪਸ ਵਿਚ ਬਹਿਸਬਾਜ਼ੀ ਹੋਣ ਉਪਰੰਤ ਝਗੜਾ ਹੋ ਗਿਆ। ਝਗੜਾ ਇੰਨਾ ਜ਼ਿਆਦਾ ਵਧ ਗਿਆ , ਝਗੜੇ ਦੌਰਾਨ 3 ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਖੂਨ ਨਾਲ ਲੱਥ ਪੱਥ ਜ਼ਖ਼ਮੀ ਹੋਏ ਨੌਜ਼ਵਾਨ ਰੋਹਿਤ, ਬੌਬੀ ਤੇ ਰਾਹੁਲ ਨੂੰ ਸਿਵਲ ਹਸਪਤਾਲ ਭੁਲੱਥ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਨੌਜਵਾਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਕਪੂਰਥਲਾ ਲਈ ਰੈਫਰ ਕਰ ਦਿੱਤਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ