JALANDHAR WEATHER

ਨਿਊਜ਼ੀਲੈਂਡ ਦੀਆਂ ਖੇਡਾਂ ਦੇ ਸਰਵੋਤਮ ਧਾਵੀ ਰਹੇ ਗੱਗੂ ਔਲਖ ਦਾ ਪਿੰਡ ਪੁੱਜਣ 'ਤੇ ਸ਼ਾਨਦਾਰ ਸਵਾਗਤ

ਪੰਜਗਰਾਈਂ ਕਲਾਂ, 29 ਅਪ੍ਰੈਲ (ਸੁਖਮੰਦਰ ਸਿੰਘ ਬਰਾੜ) - ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਆਕਲੈਂਡ ਕੌਂਸਲ ਅਤੇ ਤੀਰਥ ਸਿੰਘ ਅਟਵਾਲ ਵਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ 'ਚ ਸਰਵੋਤਮ ਧਾਵੀ ਰਹੇ ਪਿੰਡ ਔਲਖ ਦੇ ਨੌਜਵਾਨ ਖਿਡਾਰੀ ਗੱਗੂ ਔਲਖ ਪੁੱਤਰ ਨਿਰਮਲ ਸਿੰਘ ਦਾ ਪਿੰਡ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਗੱਗੂਔਲਖ ਦੇ ਅੱਜ ਪਿੰਡ ਪੁੱਜਣ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਾਸੀਆਂ ਨੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਜਿੱਥੇ ਫੁੱਲਾਂ ਦਾ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ ਉੱਥੇ ਉਸ ਨੂੰ ਖੁੱਲ੍ਹੀ ਜੀਪ ਵਿਚ ਸਵਾਰ ਕਰਕੇ ਪਿੰਡ ਦਾ ਚੱਕਰ ਕੱਟਦਿਆਂ ਸਮੂਹ ਪਿੰਡ ਵਾਸੀਆਂ ਦੇ ਰੂਬਰੂ ਕੀਤਾ ਗਿਆ | ਮੌਕੇ 'ਤੇ ਹਾਜ਼ਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਪਿੰਡ ਔਲਖ ਲਈ ਮਾਣ ਵਾਲੀ ਗੱਲ ਹੈ ਕਿ ਗੱਗੂ ਔਲਖ ਸਾਡੇ ਪਿੰਡ ਦਾ ਪਹਿਲਾ ਕਬੱਡੀ ਖਿਡਾਰੀ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕਬੱਡੀ ਟੂਰਨਾਮੈਂਟ ਖੇਡਣ ਦਾ ਮਾਣ ਹੀ ਹਾਸਿਲ ਨਹੀਂ ਹੋਇਆ ਸਗੋਂ ਇਸ ਟੂਰਨਾਮੈਂਟ ਦਾ ਸਰਵੋਤਮ ਰੇਡਰ ਹੋਣ ਦਾ ਖ਼ਿਤਾਬ ਵੀ ਮਿਲਿਆ ਹੈ | ਇਸ ਮੌਕੇ 'ਤੇ ਪਿੰਡ ਵਾਸੀਆਂ ਵਲੋਂ ਗੱਗੂ ਔਲਖ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ