ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਜ ਵਾਲੇ ਸਥਾਨ ਦਾ ਅਧਿਕਾਰੀਆਂ ਨੇ ਕੀਤਾ ਮੁਆਇਨਾ
ਦਿੜ੍ਹਬਾ ਮੰਡੀ (ਸੰਗਰੂਰ), 29 ਅਪ੍ਰੈਲ (ਜਸਵੀਰ ਸਿੰਘ ਔਜਲਾ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀ.ਐਚ.ਸੀ. ਕੋਹਰੀਆਂ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਲਈ ਕੋਹਰੀਆਂ ਅਤੇ ਪਿੰਡ ਛਾਹੜ ਵਿਖੇ ਪਹੁੰਚ ਰਹੇ ਹਨ। ਪਿੰਡ ਛਾਹੜ ਵਿਖੇ ਜਿਸ ਸਥਾਨ 'ਤੇ ਮੁੱਖ ਮੰਤਰੀ ਪਹੁੰਚ ਰਹੇ ਹਨ ਉਸ ਸਥਾਨ ਦਾ ਮੁਆਇਨਾ ਕਰਨ ਲਈ ਡੀ.ਸੀ. ਸੰਗਰੂਰ ਰਾਹੁਲ ਚਾਬਾ,ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਤੇ ਏ. ਡੀ. ਸੀ. ਸੁਖਚੈਨ ਸਿੰਘ ਪਹੁੰਚੇ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ । ਪਿੰਡ ਦੇ ਸਰਪੰਚ ਜਸਬੀਰ ਕੌਰ ਦੇ ਪਤੀ ਸਾਬਕਾ ਸਰਪੰਚ ਦਰਬਾਰਾ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਵਾਗਤ ਲਈ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪਿੰਡ ਵਾਸੀਆਂ ਵਲੋਂ ਵੀ ਬਹੁਤ ਸਹਿਯੋਗ ਦਿੱਤਾ ਜਾ ਰਿਹਾ। ਇਸ ਮੌਕੇ ਤੇ ਡੀ. ਐਸ. ਪੀ. ਦਿੜ੍ਹਬਾ ਡਾਕਟਰ ਰੁਪਿੰਦਰ ਕੌਰ,ਡੀ.ਐੱਸ.ਪੀ. ਕਰਨੈਲ ਸਿੰਘ,ਐਸ. ਐਚ. ਓ. ਛਾਜਲੀ , ਵਿਨੋਦ ਕੁਮਾਰ ,ਚੇਅਰਮੈਨ ਪ੍ਰੀਤਮ ਸਿੰਘ, ਗਰਾਮ ਪੰਚਾਇਤ ਅਤੇ ਹੋਰ ਮੋਹਤਬਰ ਆਗੂ ਮੌਜੂਦ ਸਨ ।
;
;
;
;
;
;
;
;