JALANDHAR WEATHER

ਖ਼ਜ਼ਾਨਾ ਦਫ਼ਤਰ ਵਿਚ ਤਾਇਨਾਤ ਏ.ਐਸ.ਆਈ. ਦੀ ਸਿਹਤ ਵਿਗੜਣ ਕਾਰਨ ਹੋਈ ਮੌਤ

ਕਪੂਰਥਲਾ, 27 ਅਪ੍ਰੈਲ (ਅਮਨਜੋਤ ਸਿੰਘ ਵਾਲੀਆ) - ਖ਼ਜ਼ਾਨਾ ਦਫ਼ਤਰ ਵਿਚ ਡਿਊਟੀ ਦੌਰਾਨ ਏ.ਐਸ.ਆਈ. ਦੀ ਸਿਹਤ ਵਿਗੜਣ 'ਤੇ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਿਊਟੀ ਡਾਕਟਰ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਸਬ ਇੰਸਪੈਕਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖ਼ਜ਼ਾਨਾ ਦਫ਼ਤਰ ਵਿਚ ਤਾਇਨਾਤ ਏ.ਐਸ.ਆਈ. ਚਰਨ ਮਸੀਹ ਪੁੱਤਰ ਦਰਸ਼ਨ ਮਸੀਹ ਵਾਸੀ ਬੁੱਢਾ ਥੇਹ ਢਿਲਵਾਂ ਦੀ ਅਚਾਨਕ ਸਿਹਤ ਵਿਗੜ ਗਈ। ਖ਼ਜ਼ਾਨਾ ਦਫ਼ਤਰ ਦੇ ਕਰਮਚਾਰੀਆਂ ਤੇ ਹੋਰਾਂ ਨੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਿਊਟੀ ਡਾਕਟਰ ਨੇ ਮਿ੍ਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮਿ੍ਤਕ ਏ.ਐਸ.ਆਈ. ਚਰਨ ਮਸੀਹ ਦੇ ਲੜਕੇ ਵਿਵੇਕ ਦੇ ਬਿਆਨਾ 'ਤੇ 194 ਬੀ.ਐਨ.ਐਸ. ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ