JALANDHAR WEATHER

ਚੋਰਾਂ ਵਲੋਂ 2 ਘਰਾਂ 'ਤੇ ਧਾਵਾ,15 ਤੋਲੇ ਸੋਨਾ ਅਤੇ ਇਕ ਲੱਖ ਰੁਪਏ ਲੁੱਟੇ

ਸੁਲਤਾਨਪੁਰ ਲੋਧੀ,19 ਅਪ੍ਰੈਲ (ਥਿੰਦ) - ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਜਿਸ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਹੈ। ਪੁਲਿਸ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਬੰਦ ਨਹੀਂ ਹੋ ਰਹੀਆਂ।ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿਚ ਪੰਜ-ਛੇ ਲੁਟੇਰਿਆਂ ਨੇ ਰਾਤ 2 ਵਜੇ ਦੇ ਕਰੀਬ ਕਿਸਾਨ ਸੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰ 'ਤੇ ਧਾਵਾ ਬੋਲਦਿਆਂ ਨਾਟਕੀ ਢੰਗ ਨਾਲ ਪੇਟੀਆਂ ਦੇ ਜੰਦਰੇ ਤੋੜ ਕੇ ਉਨ੍ਹਾਂ ਵਿਚੋਂ 15 ਤੋਲੇ ਸੋਨਾ, ਇਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਲੁੱਟ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰਿਆਂ ਨੇ ਬਹੁਤ ਹੀ ਸਫਾਈ ਨਾਲ ਲੁੱਟ ਨੂੰ ਅੰਜ਼ਾਮ ਦਿੱਤਾ ਅਤੇ ਨਾਲ ਦੇ ਕਮਰਿਆਂ ਵਿਚ ਸੁੱਤੇ ਪਰਿਵਾਰਕ ਮੈਂਬਰਾਂ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ। ਲੁੱਟ ਤੋਂ ਪ੍ਰਭਾਵਿਤ ਕਿਸਾਨ ਸੀਤਲ ਸਿੰਘ ਨੇ ਦੱਸਿਆ ਕਿ ਕੋਠੀ ਦੇ ਅੰਦਰ ਸਟੋਰ ਹੈ ਜਿਸ ਦਾ ਪਹਿਲਾਂ ਲੁਟੇਰਿਆਂ ਨੇ ਤਾਲਾ ਤੋੜਿਆ ਅਤੇ ਉਸ ਤੋਂ ਪੇਟੀਆਂ ਦੇ ਤਾਲੇ ਤੋੜ ਕੇ ਉਸ ਵਿਚੋਂ ਸੋਨਾ ਅਤੇ ਪੈਸੇ ਚੋਰੀ ਕਰ ਲਏ। ਉਹ ਬਿਲਕੁਲ ਨਾਲ ਵਾਲੇ ਕਮਰੇ ਵਿਚ ਸੁੱਤੇ ਪਏ ਸਨ ਅਤੇ ਬਾਕੀ ਪਰਿਵਾਰ ਵੀ ਨਾਲ ਦੇ ਕਮਰਿਆਂ ਵਿਚ ਸੁੱਤਾ ਪਿਆ ਸੀ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਤਾਲੇ ਇੰਨੀ ਮੁਸ਼ਤੇਦੀ ਨਾਲ ਤੋੜੇ ਕੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਲੁੱਟ ਦਾ ਪਤਾ ਸਵੇਰ ਵੇਲੇ ਲੱਗਾ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਨੇੜੇ ਦੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਘੋਖਣ ਤੋਂ ਪਤਾ ਲੱਗਦਾ ਹੈ ਕਿ ਲੁਟੇਰਿਆਂ ਦੀ ਗਿਣਤੀ ਪੰਜ ਤੋਂ ਛੇ ਸੀ ਅਤੇ ਹੱਥਾਂ ਵਿਚ ਹਥਿਆਰ ਫੜੇ ਹੋਏ ਸਨ। ਸੀ. ਸੀ. ਟੀ. ਵੀ. ਫੁਟੇਜ ਵਿਚ ਉਹ 2.30 ਵਜੇ ਦੇ ਕਰੀਬ ਲੁੱਟ ਖੋਹ ਦੀ ਘਟਨਾ ਨੂੰ ਅੰਜ਼ਾਮ ਦੇ ਕੇ ਗਏ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ