ਇਸ ਤੋਂ ਵੱਧ ਦੁਖਦਾਈ ਘਟਨਾ ਸਦਨ ਵਿਚ ਪਹਿਲਾਂ ਕਦੇ ਨਹੀਂ ਵਾਪਰੀ - ਸੰਵਿਧਾਨ ਸੋਧ ਬਿੱਲ ਪਾਸ ਨਾ ਹੋਣ 'ਤੇ ਕੰਗਨਾ ਰਣੌਤ
ਨਵੀਂ ਦਿੱਲੀ, 17 ਅਪ੍ਰੈਲ - ਸੰਵਿਧਾਨ (131ਵੀਂ ਸੋਧ) ਬਿੱਲ, 2026 ਲੋਕ ਸਭਾ ਵਿਚ ਪਾਸ ਨਾ ਹੋਣ ਤੋਂ ਬਾਅਦ, ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ, "ਇਸ ਤੋਂ ਵੱਧ ਦੁਖਦਾਈ ਘਟਨਾ ਸਦਨ ਵਿਚ ਪਹਿਲਾਂ ਕਦੇ ਨਹੀਂ ਵਾਪਰੀ। ਉਨ੍ਹਾਂ ਨੇ ਔਰਤਾਂ ਦੇ ਮਨੋਬਲ ਨੂੰ ਤੋੜ ਦਿੱਤਾ ਹੈ। ਇਹ ਮੇਰੇ ਲਈ ਨਿੱਜੀ ਨੁਕਸਾਨ ਵਾਂਗ ਮਹਿਸੂਸ ਹੁੰਦਾ ਹੈ। ਸਾਨੂੰ ਪ੍ਰਧਾਨ ਮੰਤਰੀ ਮੋਦੀ ਵਿਚ ਵਿਸ਼ਵਾਸ ਹੈ, ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣ।"
;
;
;
;
;
;
;