JALANDHAR WEATHER

ਸੀ.ਬੀ.ਐੱਸ.ਈ. ਦਸਵੀਂ ਦੇ ਨਤੀਜੇ ’ਚ ਵਿਦਿਆਰਥਣ ਅਰਪਿਤਾ ਬੱਤਾ ਜ਼ਿਲ੍ਹੇ 'ਚੋਂ ਰਹੀ ਮੋਹਰੀ

ਗੜ੍ਹਸ਼ੰਕਰ, 15 ਅਪ੍ਰੈਲ (ਧਾਲੀਵਾਲ)- ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਦੀ ਵਿਦਿਆਰਥਣ ਅਰਪਿਤਾ ਬੱਤਾ 99.2 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਮੋਹਰੀ ਰਹੀ ਹੈ। ਸਕੂਲ ਡੀਨ ਹਰਪ੍ਰੀਤ ਕੌਰ ਨੇ ਦਸਵੀਂ ਦੇ ਨਤੀਜੇ ਵਿਚੋਂ ਜ਼ਿਲ੍ਹੇ ’ਚ ਮੋਹਰੀ ਰਹਿਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਕੂਲ ਦੀ ਵਿਦਿਆਰਥਣ ਅਰਪਿਤਾ ਬੱਤਾ ਨੇ ਸਭ ਤੋਂ ਵਧੇਰੇ 99.2 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਮੋਹਰੀ ਰਹਿੰਦਿਆਂ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ 27 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵਧੇਰੇ ਅੰਕ ਹਾਸਿਲ ਕੀਤੇ ਹਨ ਤੇ ਸਕੂਲ ਦੇ 124 ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ’ਚ ਪ੍ਰੀਖਿਆ ਪਾਸ ਕੀਤੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ