ਪੰਜਾਬ ਵਿਚ ਬੇਮੌਸਮੀ ਬਾਰਿਸ਼ ਮੁੜ ਸ਼ੁਰੂ, ਕਿਸਾਨਾਂ ਦੀ ਚਿੰਤਾ ਵਧੀ
ਅਜਨਾਲਾ (ਅੰਮ੍ਰਿਤਸਰ), 11 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਕਈ ਖੇਤਰਾਂ ਵਿਚ ਇਕ ਵਾਰ ਫਿਰ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਸਮੇਂ ਜਦੋਂ ਖੇਤਾਂ ਵਿਚ ਸੋਨੇ ਵਰਗੀ ਕਣਕ ਦੀ ਪੱਕੀ ਫਸਲ ਕੱਟਾਈ ਲਈ ਤਿਆਰ ਖੜੀ ਹੈ, ਉਸੇ ਵੇਲੇ ਪੈ ਰਹੀ ਬਾਰਿਸ਼ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਗਈ ਹੈ। ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਪਹਿਲਾਂ ਹੀ ਕਣਕ ਦੀ ਫ਼ਸਲ ਜ਼ਮੀਨ ‘ਤੇ ਵਿਛ ਗਈ ਸੀ ਤੇ ਹੁਣ ਸ਼ੁਰੂ ਹੋਈ ਬਾਰਿਸ਼ ਕਿਸਾਨਾਂ ਲਈ ਕਾਫੀ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਕਿਸਾਨ ਸਕੱਤਰ ਸਿੰਘ ਛੀਨਾ ਅਤੇ ਹਰਮਨਦੀਪ ਸਿੰਘ ਢਿੱਲੋਂ ਨੇ 'ਅਜੀਤ' ਨਾਲ ਵਰ੍ਹਦੇ ਮੀਂਹ ਵਿਚ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਬੜੀ ਉਮੀਦ ਨਾਲ ਫਸਲ ਤਿਆਰ ਕੀਤੀ ਸੀ, ਪਰ ਹੁਣ ਬੇਮੌਸਮੀ ਬਾਰਿਸ਼ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਉਹਨਾਂ ਦੱਸਿਆ ਕਿ ਜੇ ਮੌਸਮ ਇਵੇਂ ਹੀ ਖਰਾਬ ਰਹਿੰਦਾ ਹੈ ਤਾਂ ਨਾ ਸਿਰਫ਼ ਉਪਜ ਘਟੇਗੀ, ਸਗੋਂ ਗੁਣਵੱਤਾ ‘ਤੇ ਵੀ ਬੁਰਾ ਅਸਰ ਪਵੇਗਾ। ਕਿਸਾਨ ਸਕੱਤਰ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਨੂੰ ਆਪਣੀ ਕਣਕ ਦੀ ਫ਼ਸਲ ਦੀ ਕਟਾਈ ਕਰਨੀ ਸੀ ਪਰ ਅੱਜ ਸ਼ੁਰੂ ਹੋਈ ਬੇਮੌਸਮੀ ਬਾਰਸ਼ ਕਾਰਨ ਕਟਾਈ ਹੋਰ ਪਛੜ ਜਾਵੇਗੀ ।
;
;
;
;
;
;
;
;