JALANDHAR WEATHER

ਦੋ ਧਿਰਾਂ ਦੀ ਲੜਾਈ ਚ ਚੱਲੀ ਗੋਲੀ, ਚਾਰ ਜ਼ਖ਼ਮੀ

ਖੇਮਕਰਨ (ਤਰਨਤਾਰਨ), 11 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਸ਼ਹਿਰ ਚ ਬੀਤੀ ਰਾਤ ਸਥਾਨਕ ਵਾਰਡ ਨੰਬਰ 7 ਗਿਰਜਾ ਘਰ ਨਜ਼ਦੀਕ ਕਿਸੇ ਰੰਜਸ਼ ਨੂੰ ਲੈ ਕੇ ਦੋ ਧਿਰਾਂ ਚ ਹੋਈ ਜ਼ਬਰਦਸਤ ਲੜਾਈ ਚ ਇਕ ਧਿਰ ਵਲੋਂ ਗੋਲੀਆਂ ਚਲਾਉਣ ਨਾਲ ਚਾਰ ਵਿਅਕਤੀ ਜ਼ਖਮੀ ਹੋਏ ਹਨ।ਸਥਾਨਕ ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਚਾਰ ਵਿਆਕਤੀਆ ਨੂੰ ਕਾਬੂ ਕਰ ਲਿਆ ਗਿਆ ਹੈ।ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਇਸ ਘਟਨਾ ਸੰਬੰਧੀ ਐਸ.ਐਚ.ਓ. ਖੇਮਕਰਨ ਇੰਸ. ਕੰਵਲਜੀਤ ਰਾਏ ਨੇ ਦੱਸਿਆ ਕਿ ਉਕਤ ਝਗੜੇ ਸੰਬੰਧੀ ਮਦਈ ਸਤਨਾਮ ਸਿੰਘ ਪੁੱਤਰ ਅਮਰ ਸਿੰਘ ਵਾਸੀ ਵਾਰਡ ਨੰਬਰ 7 ਖੇਮਕਰਨ ਦੀ ਸ਼ਕਾਇਤ ਦੇ ਅਧਾਰ 'ਤੇ ਹਮਲਾਵਰ ਧੜੇ ਦੇ ਅੱਠ ਦੋਸ਼ੀਆਂ ਪ੍ਰੇਮ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਉਸ ਦੇ ਲੜਕੇ ਲਵਪ੍ਰੀਤ ਸਿੰਘ,ਰਾਕੇਸ਼ ਕੁਮਾਰ ਪੁੱਤਰ ਜੱਜ ਸਿੰਘ,ਆਸ਼ੂ ਮੌਲੀ ਪੁੱਤਰ ਵਿਜੇ ਮਸੀਹ,ਗੁਰਭੇਜ ਸਿੰਘ ਪੁੱਤਰ ਟਹਿਲ ਸਿੰਘ (ਮਹਿੰਦੀਪੁਰ), ਹਰਪ੍ਰੀਤ ਹੈਪੀ ਪੁੱਤਰ ਲਾਲ ਮਸੀਹ ਪਿੰਡ ਅਲਗੋ ਕੋਠੀ ਤੇ ਅਜੈ ਭੱਟੀ ਵਾਸੀ ਖੇਮਕਰਨ ਤੋਂ ਇਲਾਵਾ 8-10 ਅਣਪਛਾਤੇ ਵਿਕਤੀਆ ਵਿਰੁੱਧ ਧਾਰਾ 109,324(4),191(3),190 ਆਈ.ਪੀ.ਸੀ ਤੇ 25,27,54,59 ਆਰਮਜ਼ ਐਕਟ ਅਧੀਨ ਕੇਸ ਦਰਜ ਕਰਕੇ ਚਾਰ ਨਾਮਜ਼ਦ ਦੋਸ਼ੀਆਂ ਗੁਰਭੇਜ ਸਿੰਘ,ਪ੍ਰੇਮ ਸਿੰਘ,ਆਸ਼ੂ ਮੌਲੀ ਤੇ ਅਜੈ ਭੱਟੀ ਨੂੰ ਤੁਰੰਤ ਕਾਬੂ ਕਰਕੇ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ।ਕੇਸ ਦੀ ਅਗਲੇਰੀ ਜਾਂਚ ਜਾਰੀ ਹੈ। ਬਾਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਦੀ ਛਾਪੇਮਾਰੀ ਜਾਰੀ ਹੈ।ਓਧਰ ਇਸ ਘਟਨਾ ਨੂੰ ਲੈ ਕੇ ਸ਼ਹਿਰ ਅੰਦਰ ਰਾਤ ਦਾ ਡਰ ਵਰਗਾ ਮਾਹੋਲ ਬਣਿਆ ਹੋਇਆ ਹੈ।ਜਦ ਰਾਤ ਨੂੰ ਘਟਨਾ ਵਾਪਰੀ ਤੁਰੰਤ ਨਜ਼ਦੀਕ ਸਥਿਤ ਮੇਨ ਬਜ਼ਾਰ ਦੇ ਦੁਕਾਨਦਾਰ ਦੁਕਾਨਾਂ ਬੰਦ ਕਰਨ ਲੱਗ ਪਏ ਤੇ ਛੇਤੀ ਘਰਾਂ ਨੂੰ ਚਲੇ ਗਏ।ਪੁਲਿਸ ਜਵਾਨ ਸਾਰੀ ਰਾਤ ਸ਼ਹਿਰ ਤਾਇਨਾਤ ਰਹੇ ਤੇ ਦੋਸ਼ੀਆਂ ਨੂੰ ਕਾਬੂ ਕਰਨ ਚ ਲੱਗੇ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ