ਕੋਲਕਾਤਾ ਨਾਈਟ ਰਾਈਡਰਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਦਿੱਤਾ 182 ਦੌੜਾਂ ਦਾ ਟੀਚਾ
ਕੋਲਕਾਤਾ, 9 ਅਪ੍ਰੈਲ- ਆਈਪੀਐਲ ਦੇ 15ਵੇਂ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਲਖਨਊ ਸੁਪਰ ਜਾਇੰਟਸ ਲਈ 182 ਦੌੜਾਂ ਦਾ ਟੀਚਾ ਰੱਖਿਆ ਹੈ। ਈਡਨ ਗਾਰਡਨ ਵਿਖੇ ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਕੋਲਕਾਤਾ ਨੇ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ ਕੁੱਲ 181 ਦੌੜਾਂ ਬਣਾਈਆਂ। ਅੰਗਕ੍ਰਿਸ਼ ਰਘੂਵੰਸ਼ੀ ਨੇ 45 ਦੌੜਾਂ ਬਣਾਈਆਂ, ਜਦੋਂਕਿ ਕਪਤਾਨ ਅਜਿੰਕਿਆ ਰਹਾਣੇ ਨੇ 41 ਦੌੜਾਂ ਦਾ ਯੋਗਦਾਨ ਪਾਇਆ। ਲਖਨਊ ਲਈ ਪ੍ਰਿੰਸ ਯਾਦਵ, ਐਮ ਸਿਧਾਰਥ, ਦਿਗਵੇਸ਼ ਰਾਠੀ ਅਤੇ ਆਵੇਸ਼ ਖਾਨ ਨੇ ਇਕ-ਇਕ ਵਿਕਟ ਲਈ।
;
;
;
;
;
;
;
;