JALANDHAR WEATHER

ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫਸਲ ’ਤੇ ਕੁਦਰਤ ਦੀ ਕਰੋਪੀ

ਰਾਜਪੁਰਾ, 3 ਅਪ੍ਰੈਲ (ਰਣਜੀਤ ਸਿੰਘ)- ਰਾਜਪੁਰਾ ਦੀ ਅਨਾਜ ਮੰਡੀ ਵਿਖੇ ਕਿਸਾਨ ਆਪਣੀ ਸੋਨੇ ਵਰਗੀ ਫਸਲ ਵੇਚਣ ਲਈ ਲੈ ਕੇ ਆਏ ਹੋਏ ਸਨ ਪਰ ਕੁਦਰਤ ਦੀ ਕਰੋਪੀ ਮੂਹਰੇ ਕਿਸਾਨਾਂ ਦੀ ਇਕ ਵੀ ਪੇਸ਼ ਨਾ ਗਈ। ਵੇਖਦੇ ਹੀ ਵੇਖਦੇ ਜ਼ੋਰਦਾਰ ਬਾਰਿਸ਼ ਆਈ ਅਤੇ ਮੰਡੀ ਦੇ ਫੜ੍ਹਾਂ ’ਤੇ ਕਣਕ ਭਿੱਜਦੀ ਰਹੀ। ਕਿਸਾਨ ਦੇ ਪੱਲੇ ਸਿਰਫ ਤੇ ਸਿਰਫ ਹੰਝੂ ਅਤੇ ਗਿਲੇ ਸ਼ਿਕਵੇ ਰਹਿ ਗਏ। ਕਿਸਾਨਾਂ ਨੇ ਸਮੇਂ ਦੀ ਸਰਕਾਰ ਨਾਲ ਗਿਲਾ ਸ਼ਿਕਵਾ ਕਰਦਿਆਂ ਕਿਹਾ ਕਿ ਸਰਕਾਰਾਂ ਪੱਲੇ ਸਿਵਾਏ ਲੱਛੇਦਾਰ ਭਾਸ਼ਣਾਂ ਤੋਂ ਹੋਰ ਕੁਝ ਵੀ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ