ਸੀ.ਡੀ.ਐਸ. ਦੇ ਇਮਤਿਹਾਨ ’ਚੋਂ ਪਹਿਲੇ ਸਥਾਨ ’ਤੇ ਆਇਆ ਜਸਨੂਰ ਸਿੰਘ
ਪਠਾਨਕੋਟ, 2 ਅਪ੍ਰੈਲ (ਸੰਧੂ )- ਪਠਾਨਕੋਟ ਦੇ ਸੁਤੰਤਰਤਾ ਸੈਨਾਨੀ ਜਥੇ.ਕੇਸਰ ਸਿੰਘ ਮਾਰਗ ਨਿਵਾਸੀ ਜਸਨੂਰ ਸਿੰਘ ਨੇ ਆਪਣੀ ਮਿਹਨਤ ਦੇ ਨਾਲ ਸੀ. ਡੀ. ਐਸ. ਦੇ ਪੇਪਰ ਅਤੇ ਏਅਰ ਫੋਰਸ ਦੇ ਪਾਇਲਟ ਦੇ ਇਮਤਿਹਾਨ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਸਨੂਰ ਸਿੰਘ ਨੇ ਦਸਵੀਂ ਜਮਾਤ ਸੇਂਟ ਜੋਸਫ਼ ਸਕੂਲ ਪਠਾਨਕੋਟ ਵਿੱਚੋਂ ਕੀਤੀ ਹੈ। ਉਸ ਤੋਂ ਬਾਅਦ ਉਸਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੁਹਾਲੀ ਵਿਚ ਦਾਖ਼ਲਾ ਲਿਆ ਜੋ ਕਿ ਵਿਦਿਆਰਥੀਆਂ ਨੂੰ ਐਨ. ਡੀ. ਏ. ਵਿਚ ਜਾਣ ਲਈ ਟ੍ਰੇਨਿੰਗ ਅਤੇ ਇੰਟਰਵਿਊ ਦੀ ਤਿਆਰੀ ਕਰਵਾਉਂਦਾ ਹੈ। ਜਸਨੂਰ ਸਿੰਘ ਨੇ ਇਸ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ’ਚ ਕੰਪਿਊਟਰ ਸਾਇੰਸ ਦੀ ਡਿਗਰੀ ਵਿਚ ਦਾਖ਼ਲਾ ਲਿਆ ਅਤੇ ਡਿਗਰੀ ਦੇ ਨਾਲ ਨਾਲ ਸੀ. ਡੀ. ਐਸ. ਦੇ ਪੇਪਰ ਅਤੇ ਇੰਟਰਵਿਊ ਦੀ ਤਿਆਰੀ ਕਰਦਾ ਰਿਹਾ।
ਸੀ. ਡੀ. ਐਸ. ਦਾ ਪੇਪਰ ਚੰਗੇ ਨੰਬਰਾਂ ਨਾਲ ਪਾਸ ਕਰਨ ਤੋਂ ਬਾਅਦ ਐਸ. ਐਸ. ਬੀ. ਦੀ ਇੰਟਰਵਿਊ ਕਲੀਅਰ ਕੀਤੀ ਅਤੇ ਨਾਲ ਹੀ ਮੈਡੀਕਲ ਕਲੀਅਰ ਕੀਤਾ, ਜੋ ਕਿ ਏਅਰ ਫੋਰਸ ’ਚ ਪਾਇਲਟ ਲਈ ਦੇਸ਼ ਦਾ ਸਭ ਤੋਂ ਔਖਾ ਮੈਡੀਕਲ ਮੰਨਿਆ ਜਾਂਦਾ ਹੈ। ਸੀ. ਡੀ. ਐਸ. ਦੇ ਪੇਪਰ ’ਚੋਂ ਚੰਗੇ ਨੰਬਰ ਲੈਣ ਤੋਂ ਬਾਅਦ ਉਸਨੇ ਐਸ. ਐਸ. ਬੀ. ਦੀ ਇੰਟਰਵਿਊ ’ਚੋਂ ਵੀ ਚੰਗੇ ਨੰਬਰ ਲੈ ਕੇ ਆਲ ਇੰਡੀਆ ਦੀ ਮੈਰਿਟ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।
;
;
;
;
;
;
;
;