JALANDHAR WEATHER

ਕਾਰ ਸਵਾਰਾਂ 'ਤੇ ਮੋਟਰਸਾਈਕਲ ਸਵਾਰਾਂ ਵਲੋਂ ਫਾਇਰਿੰਗ

ਜੰਡਿਆਲਾ ਗੁਰੂ, 2 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ )-ਅੱਜ ਜੰਡਿਆਲਾ ਗੁਰੂ ਵਿਚ ਬਾਅਦ ਦੁਪਹਿਰ ਇਕ ਇਨੋਵਾ ਕਾਰ ਸਵਾਰਾਂ ਉਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਅੰਧਾ ਧੁੰਦ ਫਾਇਰਿੰਗ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜੰਡਿਆਲਾ ਗੁਰੂ ਦੀ ਵੈਰੋਵਾਲ ਰੋਡ ਤੋਂ ਖਡੂਰ ਸਾਹਿਬ ਵਾਲੇ ਪਾਸੇ ਨੂੰ ਜਾ ਰਹੀ ਸੀ ਕਿ ਪਿੱਛੋਂ ਨਾਲ-ਨਾਲ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਕਾਰ ਸਵਾਰਾਂ ਉਤੇ ਅੰਧਾ ਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਰ ਸਵਾਰ ਆਪਣੇ ਬਚਾਅ ਲਈ ਆਪਣੀ ਕਾਰ ਨੂੰ ਸੱਜੇ ਖੱਬੇ ਲੈ ਕੇ ਜਾਂਦੇ ਰਹੇ ਅਤੇ ਅੱਗੇ ਜਾ ਰਹੀ ਸਕੂਟਰੀ ਉਤੇ ਸਵਾਰ ਮਾਮੇ ਭਾਣਜੇ ਨੂੰ ਕਾਰ ਦੀ ਸਾਈਡ ਵੱਜ ਗਈ, ਜਿਸ ਕਾਰਨ ਸਕੂਟਰੀ ਸਵਾਰਾਂ ਦੇ ਡਿੱਗਣ ਕਾਰਨ ਇਕ ਵਿਅਕਤੀ ਫੱਟੜ ਹੋ ਗਿਆ, ਜਿਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਪੁਲਿਸ ਪ੍ਰਸ਼ਾਸਨ ਘਟਨਾ ਸਥਾਨ ਉਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ