JALANDHAR WEATHER

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਫਲਾਪ ਸਿੱਧ ਹੋਈ - ਸੁਖਬੀਰ ਸਿੰਘ ਬਾਦਲ

ਲੌਂਗੋਵਾਲ, 29 ਮਾਰਚ (ਵਿਨੋਦ, ਸ. ਖੰਨਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੌਂਗੋਵਾਲ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਲੌਂਗੋਵਾਲ ਵਲੋਂ ਕਰਵਾਏ ਗਏ ਖੇਡ ਮੇਲੇ ਦੌਰਾਨ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮੌਜੂਦਾ ਪੰਜਾਬ ਸਰਕਾਰ ਨੂੰ ਸਭ ਤੋਂ ਝੂਠੀ ਅਤੇ ਡਰਾਮੇਬਾਜ਼ ਸਰਕਾਰ ਕਿਹਾ ਹੈ। ਉਨ੍ਹਾਂ ਸਿਹਤ ਬੀਮਾ ਕਾਰਡ ਸੰਬੰਧੀ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਫਲਾਪ ਸਿੱਧ ਹੋਈ ਹੈ। 90 ਫੀਸਦੀ ਲੋਕਾਂ ਨੂੰ ਅਜੇ ਤੱਕ ਸਿਹਤ ਕਾਰਡ ਮਿਲੇ ਹੀ ਨਹੀਂ, ਜਿਨ੍ਹਾਂ 10 ਫੀਸਦੀ ਲੋਕਾਂ ਨੂੰ ਸਿਹਤ ਬੀਮਾ ਕਾਰਡ ਮਿਲੇ ਹਨ, ਉਹ ਕਿਤੇ ਚਲਦੇ ਨਹੀਂ। ਮੋਹਾਲੀ ਵਿਖੇ ਲਾਏ ਜਾ ਰਹੇ ਏ.ਆਈ. ਟਾਵਰ ਸੰਬੰਧੀ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸਦਾ ਨੇੜਲੇ ਲੋਕਾਂ ਉਤੇ ਘਾਤਕ ਪ੍ਰਭਾਵ ਪੈ ਸਕਦਾ ਹੈ।

ਇਸ ਲਈ ਸਰਕਾਰ ਨੂੰ ਬਿਨਾਂ ਸੋਚੇ ਸਮਝੇ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ, ਜਿਸਦਾ ਅਸਰ ਪੰਜਾਬ ਦੇ ਲੋਕਾਂ ਉਤੇ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਉਤੇ ਕਰੋੜਾਂ ਰੁਪਏ ਦੇ ਇਨਾਮਾਂ ਵਾਲੇ ਕਬੱਡੀ ਕੱਪ ਕਰਵਾਏ ਜਾਣਗੇ ਅਤੇ ਪੰਜਾਬੀਆਂ ਦੀ ਪੁਰਾਤਨ ਖੇਡਾਂ ਅਤੇ ਦੇਸੀ ਕੁਸ਼ਤੀ ਦੇ ਸੰਸਾਰ ਪੱਧਰੀ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਅਰਵਿੰਦ ਖੰਨਾ, ਅਮਰਜੀਤ ਸਿੰਘ ਬਡਰੁੱਖਾਂ, ਸੁਖਵਿੰਦਰ ਸਿੰਘ ਚਹਿਲ ਸਾਬਕਾ ਸਰਪੰਚ, ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਬੀਬੀ ਪਰਮਜੀਤ ਕੌਰ ਵਿਰਕ, ਕੌਂਸਲਰ ਗੁਰਮੀਤ ਸਿੰਘ ਲੱਲੀ, ਕਲੱਬ ਪ੍ਰਧਾਨ ਨਰਿੰਦਰ ਸਿੰਘ ਦੁੱਲਟ, ਜਿਲਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜ੍ਹੀ, ਮੀਤ ਪ੍ਰਧਾਨ ਰਣਜੀਤ ਸਿੰਘ ਕੂਕਾ, ਨਰਿੰਦਰ ਸਿੰਘ ਨੰਦੂ, ਕੇ.ਬੀ. ਜਿੰਦਲ,ਅਵਤਾਰ ਸਿੰਘ ਦੁੱਲਟ, ਰਵਿੰਦਰ ਸਿੰਘ ਚੀਮਾ, ਇਕਬਾਲ ਸਿੰਘ ਪੂਨੀਆ, ਕਰਮ ਸਿੰਘ ਬਰਾੜ, ਕਮਲ ਬਰਾੜ, ਬਚਿੱਤਰ ਸਿੰਘ ਮੱਟ, ਹਰਪਾਲ ਸਿੰਘ ਖਡਿਆਲ, ਬੱਲੀ ਰੰਧਾਵਾ, ਜਸਵੀਰ ਸਿੰਘ ਖਰਾਸੀਆ, ਬਹਾਦਰ ਸਿੰਘ ਮੈਂਬਰ, ਵਿਸ਼ਾਲ ਜਿੰਦਲ, ਜਗਤਾਰ ਸਿੰਘ ਮੈਂਬਰ, ਜਾਗੀ ਮੈਂਬਰ, ਮੰਗਤ ਰਾਮ ਮੰਗੂ, ਜਗਸੀਰ ਸਿੰਘ ਗਾਂਧੀ, ਕੁਲਵੰਤ ਸਿੰਘ ਕਾਂਤੀ, ਕੁਲਦੀਪ ਸਿੰਘ ਦੂਲੋ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ