7 ਦਿਨ ਹੋਰ ਵਧਿਆ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ
ਪਟਿਆਲਾ, 29 ਮਾਰਚ - ਜਬਰ ਜਨਾਹ ਮਾਮਲੇ ਵਿਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਅਦਾਲਤ ਨੇ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ 7 ਸਿਦਨ ਹੋਰ ਵਧਾ ਦਿੱਤਾ। ਇਸ ਮਾਮਲੇ ਵਿਚ ਉਹ ਸਤੰਬਰ 2025 ਤੋਂ ਫਰਾਰ ਚੱਲ ਰਹੇ ਸਨ। ਪੁਲਿਸ ਨੇ ਗਵਾਲੀਅਰ ਤੋਂ ਪਠਾਨਮਾਜਰਾ ਤੋਂ 25 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪਠਾਨਮਾਜਰਾ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। ।ਹਰਮੀਤ ਸਿੰਘ ਪਠਾਨਮਾਜਰਾ ਪਟਿਆਲਾ ਪਟਿਆਲਾ ਦੇ ਸਨੌਰ ਤੋਂ ਵਿਧਾਇਕ ਹਨ।
;
;
;
;
;
;
;