JALANDHAR WEATHER

ਪੰਜਾਬ ਕੋਲ 12-14 ਦਿਨ ਦਾ ਤੇਲ ਸਟਾਕ ਤੇ 6 ਦਿਨ ਦਾ ਐਲ.ਪੀ.ਜੀ ਸਟਾਕ - ਭਗਵੰਤ ਮਾਨ

ਚੰਡੀਗੜ੍ਹ, 28 ਮਾਰਚ - ਬੀਤੇ ਕੱਲ੍ਹ ਪੱਛਮੀ ਦੇਸ਼ਾਂ ਹਾਲਾਤਾਂ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀ ਗੱਲਬਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ੋਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ 12 ਦਿਨ ਦਾ ਪੈਟਰੋਲ ਸਟਾਕ, 14 ਦਿਨ ਦਾ ਡੀਜ਼ਲ ਸਟਾਕ ਤੇ 6 ਦਿਨ ਦਾ ਐਲ.ਪੀ.ਜੀ. ਸਟਾਕ ਹੈ। ਲਾਈਨਾਂ ਵਿਚ ਲੱਗਣ ਵਾਲੇ ਹਾਲਾਤ ਨਹੀਂ ਤੇ ਅਫ਼ਵਾਹਾਂ ਉੱਪਰ ਧਿਆਨ ਦੇਣ ਦੀ ਲੋੜ ਨਹੀਂ। ਦੇਸ਼ ਵਿਚ ਕੋਈ ਲਾਕਡਾਊਨ ਨਹੀਂ ਲੱਗੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਾਢੀ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਤੇਲ ਦੀ ਕੋਈ ਕਟੌਤੀ ਨਾ ਆਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵੀ 25 ਦਿਨਾਂ ਬਾਅਦ ਸਿਲੰਡਰ ਦੀ ਬੁਕਿੰਗ ਹੋਵੇ।ਸੰਕਟ ਦੀ ਘੜੀ ਵਿਚ ਵੀ ਪੰਜਾਬ ਅਨਾਜ ਦੇਣ ਲਈ ਤਿਆਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ