ਭਾਰਤ-ਪਾਕਿ ਸਰਹੱਦ ਅਟਾਰੀ ਨਜ਼ਦੀਕ ਪੈਟਰੋਲ ਪੰਪ ਤੋਂ ਤੇਲ ਖਤਮ, ਸੈਲਾਨੀਆਂ ਨੂੰ ਮੁਸ਼ਕਿਲਾਂ
ਅਟਾਰੀ, (ਅੰਮ੍ਰਿਤਸਰ) 27 ਮਾਰਚ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਨਜ਼ਦੀਕ ਸਥਿੱਤ ਭਾਰਤ ਪੈਟਰੋਲੀਅਮ ਵਿਚੋਂ ਤੇਲ ਖਤਮ ਹੋ ਗਿਆ ਹੈ, ਜਿਸ ਕਾਰਨ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ ਉਤੇ ਹੋ ਰਹੀ ਝੰਡੇ ਦੀ ਰਸਮ ਦੇਖਣ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪੈਟਰੋਲ ਪੰਪ ਸਰਹੱਦ ਦੇ ਨਜ਼ਦੀਕ ਹੈ, ਜਿਸ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਆ ਰਹੀਆਂ ਹਨ। ਪੈਟਰੋਲ ਅਤੇ ਡੀਜ਼ਲ ਖਤਮ ਹੋਣ ਤੋਂ ਬਾਅਦ ਮਾਲਕ ਅਤੇ ਨੌਕਰਾਂ ਵਲੋਂ ਪੈਟਰੋਲ ਪੰਪ ਨੂੰ ਬੰਦ ਕਰ ਦਿੱਤਾ ਗਿਆ। ਲੋਕ ਵੱਡੀ ਗਿਣਤੀ ਵਿਚ ਆ ਰਹੇ ਹਨ ਪਰ ਪੈਟਰੋਲ ਪੰਪ ਬੰਦ ਦੇਖ ਨਿਰਾਸ਼ ਹੋ ਕੇ ਵਾਪਸ ਜਾ ਰਹੇ ਹਨ।
;
;
;
;
;
;
;
;
;