ਬਿਕਰਮ ਸਿੰਘ ਮਜੀਠੀਆ ਨੇ ਲਾਈਵ ਹੋ ਕੇ ਚੁੱਕੇ ਪੰਜਾਬ ਸਰਕਾਰ ਉਤੇ ਸਵਾਲ
ਚੰਡੀਗੜ੍ਹ, 26 ਮਾਰਚ- ਅੰਮ੍ਰਿਤਰ ਖੁਦਕੁਸ਼ੀ ਮਾਮਲੇ ਨੂੰ ਲੈ ਕਿ ਮਾਹੌਲ ਗਰਮਾਇਆ ਜਾ ਰਿਹਾ ਹੈ। ਅੱਜ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਉਤੇ ਸਵਾਲ ਚੁੱਕੇ ਹੈ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਲਿਆਂਦਾ ਗਿਆ ਬਦਲਾਅ ਤੁਸੀਂ ਦੇਖ ਹੀ ਸਕਦੇ ਹੋ। ਉਨ੍ਹਾਂ ਕਿਹਾ ਕਿ ਡਾ. ਗਗਨਦੀਪ ਰੰਧਾਵਾ ਦੀ ਮੌਤ ਦਾ ਕਾਰਨ ਤਾਂ ਭ੍ਰਿਸ਼ਟਾਚਾਰ ਹੀ ਸੀ। ਲਾਲਜੀਤ ਭੁੱਲਰ ਤੇ ਉਸਦੀ ਫੈਮਿਲੀ ਜੋ ਭ੍ਰਿਸ਼ਟਾਚਾਰ ਨਾਲ ਪੈਸਾ ਕਮਾਉਣਾ ਚਾਹੁੰਦੀ ਸੀ, ਬਸ ਉਸੇ ਵਿਚ ਹੀ ਜਿਲ੍ਹਾ ਮੈਨੇਜਰ ਅੜਿੱਕਾ ਬਣ ਰਿਹਾ ਸੀ। ਬਸ ਇਹੀ ਉਸਦੀ ਮੌਤ ਦਾ ਕਾਰਨ ਬਣਿਆ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਅੰਮ੍ਰਿਤਸਰ ਖੁਦਕੁਸ਼ੀ ਮਾਮਲਾ ਟਲ਼ ਸਕਦਾ ਸੀ ਪਰ ਸਰਕਾਰ ਨੇ ਸਹੀ ਭੂਮਿਕਾ ਨਹੀਂ ਨਿਭਾਈ। ਮ਼ਜੀਠੀਆ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਸੀਬੀਆਈ ਜਾਂਚ ਤੋਂ ਕਿਉਂ ਡਰ ਰਹੀ ਹੈ। ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਉਤੇ ਵੀ ਵਿਅੰਗ ਕੀਤਾ ਕਿ ਉਹ ਸੀਬੀਆਈ ਜਾਂਚ ਵਿਚ ਅੜਿੱਕਾ ਕਿਉਂ ਬਣ ਰਹੇ ਹਨ, ਕਿਤੇ ਉਨ੍ਹਾਂ ਨੂੰ ਆਪਣਾ ਡਰ ਤਾਂ ਨੀ ਸਤਾ ਰਿਹਾ।
;
;
;
;
;
;
;
;