ਖਡੂਰ ਸਾਹਿਬ ਬਲਾਕ ਸੰਮਤੀ ਦੀ ਚੋਣ ’ਚ ਕਾਂਗਰਸ ਪਾਰਟੀ ਦੇ ਸੁਖਚੈਨ ਸਿੰਘ ਬਣੇ ਚੇਅਰਮੈਨ ਤੇ ਸੰਦੀਪ ਕੌਰ ਬਾਗੜੀਆਂ ਉਪ ਚੇਅਰਮੈਨ
ਖਡੂਰ ਸਾਹਿਬ, 25 ਮਾਰਚ (ਰਸ਼ਪਾਲ ਸਿੰਘ ਕੁਲਾਰ) - ਬਲਾਕ ਸੰਮਤੀ ਖਡੂਰ ਸਾਹਿਬ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਅੱਜ ਬਲਾਕ ਦਫ਼ਤਰ ਖਡੂਰ ਸਾਹਿਬ ਵਿਖੇ ਚੋਣ ਦੌਰਾਨ ਕਾਂਗਰਸ ਪਾਰਟੀ ਨੂੰ 11 ਮੈਂਬਰਾਂ ਦਾ ਬਹੁਮਤ ਹਾਸਿਲ ਹੋਣ ਕਰਕੇ ਸੁਖਚੈਨ ਸਿੰਘ ਜੀਓਬਾਲਾ ਚੇਅਰਮੈਨ ਅਤੇ ਸੰਦੀਪ ਕੌਰ ਬਾਗੜੀਆਂ ਉਪ ਚੇਅਰਮੈਨ ਬਣੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ 8 ਮੈਂਬਰਾਂ ਵਲੋਂ ਬਾਈਕਾਟ ਕੀਤਾ ਗਿਆ ਜਦੋਂ ਕਿ ਆਮ ਆਦਮੀ ਪਾਰਟੀ ਕੋਲ ਸਿਰਫ 6 ਮੈਂਬਰ ਹੀ ਸਨ ਜੋ ਬਹੁਮਤ ਦੇ ਆਂਕੜੇ ਤੋਂ ਕੋਹਾਂ ਦੂਰ ਸਨ। ਇਸ ਮੌਕੇ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਆਪਣੇ ਵਰਕਰਾਂ ਦਾ ਹੌਸਲਾ ਅਫਜ਼ਾਈ ਕਰਦਿਆਂ ਬਲਾਕ ਦਫ਼ਤਰ ਖਡੂਰ ਸਾਹਿਬ ਤੋਂ ਮਾਰਚ ਕਰਦੇ ਹੋਏ ਨਵੇਂ ਬਣੇ ਚੇਅਰਮੈਨ ਅਤੇ ਉਪ ਚੇਅਰਮੈਨ ਸਮੇਤ ਵਰਕਰਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਨਤਮਸਤਕ ਹੋਏ। ਜਿਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਵਲੋਂ ਚੇਅਰਮੈਨ ਸੁਖਚੈਨ ਸਿੰਘ ਅਤੇ ਉਪ ਚੇਅਰਮੈਨ ਸੰਦੀਪ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਸਾਹਿਬ ਭੇਟ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਨਵੇਂ ਬਣੇ ਚੇਅਰਮੈਨ ਅਤੇ ਉਪ ਚੇਅਰਮੈਨ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਾਂਗਰਸ ਪਾਰਟੀ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਹੁਣ 2027 ਨੂੰ ਫ਼ਤਹਿ ਕਰਨ ਲਈ ਵਰਕਰ ਉਤਾਵਲੇ ਹਨ। ਇਸ ਮੌਕੇ ਮੇਹਰ ਸਿੰਘ ਚੁਤਾਲਾ, ਪ੍ਰਿਤਪਾਲ ਸਿੰਘ ਖਹਿਰਾ, ਅਮਨਦੀਪ ਸਿੰਘ ਕੰਗ , ਦਲਜੀਤ ਸਿੰਘ , ਸਰਬਜੀਤ ਸਿੰਘ , ਹਜ਼ਾਰਾ ਸਿੰਘ , ਸਾਬਾ , ਅਮਰਜੀਤ ਸਿੰਘ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
;
;
;
;
;
;
;
;
;