ਦਿੱਲੀ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਗਰੋਹ ਦੇ 10 ਮੈਂਬਰ ਕੀਤੇ ਗ੍ਰਿਫ਼ਤਾਰ
ਚੰਡੀਗੜ੍ਹ, 25 ਮਾਰਚ- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਗਰੋਹ ਦੇ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਡਿਊਲ ਪਾਕਿਸਤਾਨ, ਨਿਪਾਲ ਅਤੇ ਬੰਗਲਾਦੇਸ਼ ਨਾਲ ਜੁੜਿਆ ਹੋਇਆ ਸੀ ਅਤੇ ਦਿੱਲੀ ਦੇ ਵਾਲਡ ਸਿਟੀ ਖੇਤਰ ਤੋਂ ਕੰਮ ਕਰ ਰਿਹਾ ਸੀ। ਇਨ੍ਹਾਂ ਤੋਂ 21 ਉੱਚ-ਪੱਧਰੀ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਚ ਸਬਮਸ਼ੀਨ ਗਨ ਦੇ ਨਾਲ-ਨਾਲ PX-5.7 ਪਿਸਤੌਲ, PX-3 ਪਿਸਤੌਲ, ਸ਼ੈਡੋ ਸੀ.ਜ਼ੈਡ ਪਿਸਤੌਲ, ਬੇਰੇਟਾ, ਟੌਰਸ ਅਤੇ ਵਾਲਥਰ ਵਰਗੇ ਆਧੁਨਿਕ ਹਥਿਆਰ ਸ਼ਾਮਿਲ ਸਨ। ਪੁਲਿਸ ਦੇ ਅਨੁਸਾਰ ਪੀ.ਐਕਸ.-5.7 ਪਿਸਤੌਲ ਆਮ ਤੌਰ 'ਤੇ ਵਿਸ਼ੇਸ਼ ਬਲਾਂ ਦੁਆਰਾ ਵਰਤਿਆ ਜਾਂਦਾ ਹੈ।
ਜਾਣਕਾਰੀ ਅਨੁਸਾਰ ਇਹ ਮਾਡਿਊਲ ਦਿੱਲੀ ਦੇ ਵਾਲ ਸਿਟੀ ਇਲਾਕੇ ਤੋਂ ਕੰਮ ਕਰ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਪਾਕਿਸਤਾਨ ਤੋਂ ਭਾਰਤ ਵਿਚ ਤਸਕਰੀ ਕਰਕੇ ਨਿਪਾਲ ਸਰਹੱਦ ਰਾਹੀਂ ਪਹੁੰਚ ਰਹੇ ਸਨ। ਇਹ ਹਥਿਆਰ ਦਿੱਲੀ-ਐਨ.ਸੀ.ਆਰ. ਅਤੇ ਦੇਸ਼ ਭਰ ਦੇ ਹੋਰ ਰਾਜਾਂ ਵਿਚ ਕੰਮ ਕਰ ਰਹੇ ਅਪਰਾਧਿਕ ਗਰੋਹਾਂ ਨੂੰ ਸਪਲਾਈ ਕੀਤੇ ਜਾ ਰਹੇ ਸਨ।
;
;
;
;
;
;
;
;