ਗਗਨਦੀਪ ਖੁਦਕੁਸ਼ੀ ਮਾਮਲਾ: ਪ੍ਰਤਾਪ ਸਿੰਘ ਬਾਜਵਾ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ
ਚੰਡੀਗੜ੍ਹ, 23 ਮਾਰਚ- ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੀ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਭਾਰਤ ਦੇ ਚੀਫ਼ ਜਸਟਿਸ ਨੂੰ ਗਗਨਦੀਪ ਸਿੰਘ ਦੀ ਮੌਤ ਸੰਬੰਧੀ ਖੁਦ ਨੋਟਿਸ ਲੈਣ ਲਈ ਇਕ ਪੱਤਰ ਲਿਖਿਆ ਗਿਆ ਹੈ। ਇਸ ਸੰਬੰਧੀ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਮੈਂ ਮਾਣਯੋਗ ਸੀ.ਜੇ.ਆਈ. ਨੂੰ ਗਗਨਦੀਪ ਸਿੰਘ ਰੰਧਾਵਾ ਦੀ ਦੁਖਦਾਈ ਮੌਤ ਦਾ ਖੁਦ ਨੋਟਿਸ ਲੈਣ ਲਈ ਲਿਖਿਆ ਹੈ। ਸਪੱਸ਼ਟ ਦੋਸ਼ਾਂ, ਪਹਿਲਾਂ ਦੀਆਂ ਸ਼ਿਕਾਇਤਾਂ, ਅਤੇ ਦਬਾਅ ਅਤੇ ਪਰੇਸ਼ਾਨੀ ਦੇ ਗੰਭੀਰ ਸਵਾਲਾਂ ਦੇ ਬਾਵਜੂਦ ਉੱਚ ਪੱਧਰਾਂ 'ਤੇ ਪੂਰੀ ਤਰ੍ਹਾਂ ਕਾਰਵਾਈ ਨਹੀਂ ਹੋਈ।
ਮੁੱਖ ਮੰਤਰੀ ਕੋਲ ਮੁੱਖ ਵਿਭਾਗ ਹੋਣ ਅਤੇ ਜਾਂਚ ਅਜੇ ਵੀ ਰਾਜ ਦੇ ਨਿਯੰਤਰਣ ਹੇਠ ਹੋਣ ਦੇ ਬਾਵਜੂਦ, ਨਿਆਂ ਕਿਵੇਂ ਨਿਰਪੱਖ ਹੋ ਸਕਦਾ ਹੈ? ਮੈਂ ਸੱਚਾਈ, ਜਵਾਬਦੇਹੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਅਪੀਲ ਕੀਤੀ ਹੈ।
;
;
;
;
;
;