JALANDHAR WEATHER

ਸਿਵਲ ਗੰਨਮੈਨ ਤੇ ਗਾਰਡ ਕੰਟਰੈਕਟ ਵਰਕਰਜ਼ ਟਰੇਡ ਯੂਨੀਅਨ ਵਲੋਂ ਝੰਡਾ ਮਾਰਚ

ਸੁਨਾਮ ਊਧਮ ਸਿੰਘ ਵਾਲਾ, 22 ਮਾਰਚ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਸਿਵਲ ਗੰਨਮੈਨ ਅਤੇ ਗਾਰਡ ਕੰਟਰੈਕਟ ਵਰਕਰਜ਼ ਟਰੇਡ ਯੂਨੀਅਨ ਵਲੋਂ 'ਬਰਾਬਰ ਕੰਮ ਬਰਾਬਰ ਤਨਖਾਹ' ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ 'ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਲਛਮਣ ਸਿੰਘ ਧੂਰੀ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ 'ਚ ਰੋਸ ਪ੍ਰਦਰਸ਼ਨ ਅਤੇ ਝੰਡਾ ਮਾਰਚ ਕੀਤਾ ਗਿਆ। ਇਸ ਸਮੇਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਝੰਡਾ ਮਾਰਚ ਸੁਨਾਮ ਸ਼ਹਿਰ ਤੋਂ ਚੱਲ ਕੇ ਵੱਖ-ਵੱਖ ਪਿੰਡਾਂ 'ਚੋਂ ਦੀ ਹੁੰਦਾ ਹੋਇਆ ਮਰਦਖੇੜਾ ਵਿਖੇ ਸਮਾਪਤ ਹੋਇਆ। ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ, ਹਰਜਿੰਦਰਪਾਲ ਸਿੰਘ, ਅਮਰੀਕ ਸਿੰਘ, ਵਰਿੰਦਰ ਸਿੰਘ ਅਤੇ ਹਰਦੀਪ ਸਿੰਘ ਦੀਪ ਆਦਿ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁਨਕਰ ਹੋ ਰਹੀ ਹੈ ਕਿਉਂਕ ਸਿਰਫ ਲਾਰਿਆਂ ਦੇ ਸਿਵਾਏ ਅੱਜ ਤੱਕ ਉਨ੍ਹਾਂ ਦੇ ਕੁਝ ਪੱਲੇ ਨਹੀਂ ਪਿਆ। ਉਨ੍ਹਾਂ ਪੰਜਾਬ ਸਰਕਾਰ ਤੋਂ 'ਬਰਾਬਰ ਕੰਮ ਬਰਾਬਰ ਤਨਖਾਹ', ਸਰਕਾਰੀ ਵਿਭਾਗਾਂ ਦਾ ਨਿੱਜੀਕਰਨ/ਪੰਚਾਇਤੀਕਰਨ ਬੰਦ ਕਰਨ, ਪੱਕੇ ਕੰਮ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਠੇਕੇਦਾਰੀ ਲੁੱਟਖਸੁੱਟ ਬੰਦ ਕਰਨ, ਕੋਆਪ੍ਰੇਟਿਵ ਬੈਂਕਾਂ 'ਚ ਠੇਕੇਦਾਰੀ ਪ੍ਰਣਾਲੀ ਖਤਮ ਕਰਕੇ ਗੰਨਮੈਨਾਂ ਅਤੇ ਕਾਮਿਆਂ ਨੂੰ ਬੈਂਕ ਅਧੀਨ ਕਰਨ ਦੀ ਮੰਗ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ