ਕੱਪੜੇ ਦੇ ਸ਼ੋਅਰੂਮ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜਿਆ
ਲੁਧਿਆਣਾ, 6 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਘੁਮਾਰ ਮੰਡੀ ਸਥਿਤ ਇਕ ਕੱਪੜੇ ਦੇ ਸ਼ੋਅਰੂਮ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਘਟਨਾ ਅੱਜ ਰਾਤ 10 30 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਬਹੁ ਮੰਜ਼ਿਲੀ ਕੱਪੜੇ ਦੇ ਇਸ ਸ਼ੋਅਰੂਮ ਤੋਂ ਅੱਗ ਇਕ ਮੰਜ਼ਿਲ ਤੋਂ ਸ਼ੁਰੂ ਹੋਈ ਤੇ ਹੌਲੀ ਹੌਲੀ ਕਰਕੇ ਸਾਰੇ ਪਾਸੇ ਫੈਲ ਗਈ। ਦੁਕਾਨਦਾਰ ਕੁਝ ਸਮਾਂ ਪਹਿਲਾਂ ਹੀ ਦੁਕਾਨ ਬੰਦ ਕਰਕੇ ਗਿਆ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦਾ ਅਮਲਾ ਮੌਕੇ ’ਤੇ ਪਹੁੰਚਿਆ।
ਪੁਲਿਸ ਵਲੋਂ ਘੁਮਾਰ ਮੰਡੀ ਸੜਕ ਨੂੰ ਕੁਝ ਸਮੇਂ ਲਈ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦੇਰ ਰਾਤ ਫਾਇਰ Çਬ੍ਰਗੇਡ ਦਾ ਅਮਲਾ ਅੱਗ ਬੁਝਾਉਣ ’ਚ ਲੱਗਾ ਹੋਇਆ ਸੀ ਪਰ ਅੱਗ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਘੁਮਾਰ ਮੰਡੀ ਇਲਾਕਾ ਸ਼ਹਿਰ ਦਾ ਭੀੜ ਵਾਲਾ ਇਲਾਕਾ ਹੈ, ਜਿੱਥੇ ਕਿ ਕੱਪੜੇ ਦੇ ਵੱਡੇ ਸ਼ੋਅਰੂਮ ਸਥਿਤ ਹਨ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਬਾਜ਼ਾਰ ਦੇ ਦੁਕਾਨਦਾਰ ਉੱਥੇ ਇਕੱਠੇ ਹੋ ਗਏ ਸਨ।
;
;
;
;
;
;
;
;