ਰਵਨੀਤ ਬਿੱਟੂ ਨੇ ਪਠਾਨਕੋਟ ਟਰੈਫਿਕ ਸਮੱਸਿਆ ਦਾ ਕੀਤਾ ਹੱਲ, ਹੁਣ ਡਲਹੌਜ਼ੀ ਰੋਡ ਸਟੇਸ਼ਨ ਤੋਂ ਚੱਲੇਗੀ ਹਿਮਾਚਲ ਨੂੰ ਟਰੇਨ
ਪਠਾਨਕੋਟ, 27 ਫਰਵਰੀ (ਵਿਨੋਦ)- ਨੈਰੋਗੇਜ ਟਰੇਨ ਸ਼ੁਰੂ ਹੋਣ ਨਾਲ ਪਠਾਨਕੋਟ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਫਾਟਕ ਬੰਦ ਦੇ ਚਲਦੇ ਹੋਣੀ ਹੀ ਸੀ, ਉਸ ਦਾ ਹੱਲ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਵਲੋਂ ਸ਼ੁੱਕਰਵਾਰ ਪਠਾਨਕੋਟ ਪਹੁੰਚ ਕੇ ਕਰ ਦਿੱਤਾ ਗਿਆ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਠਾਨਕੋਟ ਦੇ ਲੋਕਾਂ ਨੂੰ ਬੜੀ ਵੱਡੀ ਸਮੱਸਿਆ ਸਤਾ ਰਹੀ ਸੀ ਕਿ ਨੈਰੋਗੇਜ ਟਰੇਨ ਸ਼ੁਰੂ ਹੋਣ ਕਾਰਨ ਸ਼ਹਿਰ ਵਿਚ ਰੇਲਵੇ ਫਾਟਕ ਬੰਦ ਰਹੇਗਾ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਸਬੰਧੀ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਰੇਲਵੇ ਮੰਤਰਾਲੇ ਨੂੰ ਇਸ ਦਾ ਹੱਲ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵਲੋਂ ਇਹ ਤੈਅ ਕੀਤਾ ਗਿਆ ਹੈ ਕਿ ਹੁਣ ਦਿਨ ਨੂੰ ਕੋਈ ਵੀ ਟ੍ਰੇਨ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਹਿਮਾਚਲ ਨੂੰ ਨਹੀਂ ਚੱਲੇਗੀ, ਸਾਰੀਆਂ ਹੀ ਟ੍ਰੇਨਾਂ ਡਲਹੌਜ਼ੀ ਰੋਡ ਰੇਲਵੇ ਸਟੇਸ਼ਨ ਤੋਂ ਹਿਮਾਚਲ ਪ੍ਰਦੇਸ਼ ਨੂੰ ਚੱਲਣਗੀਆਂ, ਅਤੇ ਰਾਤ ਨੂੰ ਹੀ ਰੇਲਵੇ ਸਟੇਸ਼ਨ ਪਠਾਨਕੋਟ ਤੋਂ ਟ੍ਰੇਨ ਡਲਹੌਜ਼ੀ ਰੋਡ ਸਟੇਸ਼ਨ ਉਤੇ ਪਹੁੰਚ ਜਾਏਗੀ, ਜਿਸ ਨਾਲ ਪਠਾਨਕੋਟ ਵਿਚ ਟਰੈਫਿਕ ਦੀ ਸਮੱਸਿਆ ਖਤਮ ਹੋ ਜਾਵੇਗੀ।
ਇਸ ਤੋਂ ਪਹਿਲਾਂ ਰਵਨੀਤ ਬਿੱਟੂ ਕੈਂਟ ਰੇਲਵੇ ਸਟੇਸ਼ਨ ਪਠਾਨਕੋਟ ਪਹੁੰਚੇ, ਜਿੱਥੇ ਭਾਜਪਾ ਨੇਤਾਵਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨਾਂ ਵਲੋਂ ਕੈਂਟ ਸਟੇਸ਼ਨ ਉਤੇ ਬਣਨ ਵਾਲੇ ਓਵਰਬ੍ਰਿਜ ਦੇ ਸਾਈਟ ਪਲੈਨ ਦਾ ਜਾਇਜ਼ਾ ਲਿਆ ਗਿਆ ਅਤੇ ਰੇਲਵੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਰੇਲਵੇ ਦੇ ਕੁੱਲੀਆਂ ਵਲੋਂ ਵੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਕੁੱਲੀਆਂ ਦਾ ਕਹਿਣਾ ਸੀ ਕਿ ਉਨਾਂ ਦਾ ਕੁੱਲੀ ਦਾ ਕੰਮ ਕਰਕੇ ਬਹੁਤ ਘੱਟ ਮਾਣ ਮਿਲਦਾ ਹੈ ਜਿਸ ਕਾਰਨ ਉਹਨਾਂ ਦੇ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ, ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਫੀਸਾਂ ਦੇਣੀਆਂ ਵੀ ਔਖੀਆਂ ਹੋਈਆਂ ਹਨ, ਬੜੀ ਮੁਸ਼ਕਿਲ ਰੋਟੀ ਦਾ ਜੁਗਾੜ ਕਰ ਪਾਂਦੇ ਹਨ, ਉਨਾਂ ਰੇਲ ਮੰਤਰੀ ਨੂੰ ਅਪੀਲ ਕੀਤੀ ਕਿ, ਉਨ੍ਹਾਂ ਦੀ ਕੋਈ ਪਰਮਾਨੈਂਟ ਇਨਕਮ ਤੈਅ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਇਸ ਮੌਕੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ, ਜ਼ਿਲਾ ਪ੍ਰਧਾਨ ਸੁਰੇਸ਼ ਸ਼ਰਮਾ, ਜਿਲਾ ਜਨਰਲ ਸਕੱਤਰ ਰਾਜਕੁਮਾਰ ਗੁਪਤਾ, ਸਾਬਕਾ ਵਿਧਾਇਕ ਸੀਮਾ ਦੇਵੀ, ਸਤੀਸ਼ ਮਹਾਜਨ, ਅਨਿਲ ਵਾਸੂਦੇਵਾ, ਵਿਪਿਨ ਮਹਾਜਨ ਆਦੀ ਸ਼ਾਮਿਲ ਸਨ।
;
;
;
;
;
;
;
;