ਦਿਨ ਦਿਹਾੜੇ ਦੋ ਵਿਅਕਤੀਆਂ ਦਾ ਹੋਇਆ ਕਤਲ
ਸਰਦੂਲਗੜ, (ਮਾਨਸਾ), 27 ਫਰਵਰੀ (ਜੀ. ਐਮ. ਅਰੋੜਾ)- ਸਥਾਨਕ ਸ਼ਹਿਰ ਦੀ ਸ਼ੈਲਰ ਰੋਡ ’ਤੇ ਅੱਜ ਸਵੇਰੇ ਦੋ ਵਿਅਕਤੀਆਂ ਦਾ ਕਤਲ ਕਰਕੇ ਦੋਸ਼ੀ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਜਸਵੀਰ ਕੁਮਾਰ ਉਰਫ਼ ਕਾਕਾ (48 ) ਪੁੱਤਰ ਭਗਵਾਨ ਦਾਸ ਵਾਸੀ ਸਰਦੂਲਗੜ੍ਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੀ ਸ਼ੈਲਰ ਰੋਡ ’ਤੇ ਬਣਾਈ ਬਗੀਚੀ ਵਿਖੇ ਆਇਆ ਸੀ, ਜਿੱਥੇ ਬਗੀਚੀ ਵਿਚ ਬਲਦੇਵ ਨਾਮੀ ਮਾਲੀ ਵੀ ਪੌਦਿਆਂ ਦੀ ਸੰਭਾਲ ਲਈ ਆਇਆ ਹੋਇਆਂ ਸੀ, ਜਿਨ੍ਹਾਂ ਦਾ ਅੱਜ ਸਵੇਰੇ ਕਤਲ ਕਰ ਦਿੱਤਾ ਗਿਆ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਤੇ ਪੁਲਿਸ ਜਾਂਚ ਵਿਚ ਜੁਟੀ ਹੈ।
;
;
;
;
;
;
;
;