ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
ਭਵਾਨੀਗੜ੍ਹ, (ਸੰਗਰੂਰ), 26 ਫਰਵਰੀ (ਲਖਵਿੰਦਰ ਪਾਲ ਗਰਗ)- ਪਿੰਡ ਝਨੇੜੀ ਵਿਖੇ ਇਕ ਕਿਸਾਨ ਦੀ ਖੇਤਾਂ ਵਾਲੀ ਮੋਟਰ ਦੇ ਖ਼ਰਾਬ ਹੋਏ ਸਟਾਰਟਰ ਨੂੰ ਉਤਾਰਦੇ ਸਮੇਂ ਇਕ ਨੌਜਵਾਨ ਨੂੰ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਪਿੰਡ ਰੋਸ਼ਨਵਾਲਾ ਦੇ ਸਰਪੰਚ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਰੋਸ਼ਨਵਾਲਾ ਦਾ ਨੌਜਵਾਨ ਲੜਕਾ ਜਸ਼ਨਪ੍ਰੀਤ ਸਿੰਘ 18 ਸਾਲ ਪੁੱਤਰ ਮੇਹਰ ਸਿੰਘ ਜੋ ਕਿ ਪਿੰਡ ਵਿਖੇ ਹੀ ਕਿਸੇ ਕੋਲ ਬਿਜਲੀ ਦੇ ਸਾਮਾਨ ਦੀ ਮੁਰੰਮਤ ਕਰਨ ਦਾ ਕੰਮ ਕਰਦਾ ਸੀ ਅੱਜ ਦੁਪਹਿਰੇ ਜਦੋਂ ਉਹ ਪਿੰਡ ਝਨੇੜੀ ਦੇ ਇਕ ਕਿਸਾਨ ਦੀ ਖੇਤਾਂ ਵਾਲੀ ਮੋਟਰ ਦੇ ਖ਼ਰਾਬ ਹੋਏ ਸਟਾਰਟਰ ਨੂੰ ਉਤਾਰਨ ਲੱਗਿਆ ਤਾਂ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਲੜਕਾ ਸੀ। ਇਸ ਘਟਨਾ ਨਾਲ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਘਰਾਚੋਂ ਪੁਲਿਸ ਚੌਂਕੀ ਦੇ ਸਹਾਇਕ ਸਬ-ਇੰਸਪੈਕਟਰ ਜੈਬਰਾ ਦਾਸ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਬੀ.ਐਨ.ਐਸ 194 ਤਹਿਤ ਕਾਰਵਾਈ ਕਰਦਿਆ ਹੋਏ ਮ੍ਰਿਤਕ ਨੌਜਵਾਨ ਦੀ ਲਾਸ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ ਹੈ।
;
;
;
;
;
;
;
;