ਭਾਰਤ ਮੰਡਪ ’ਚ ਕਾਂਗਰਸ ਵਲੋਂ ਪ੍ਰਦਰਸ਼ਨ: ਅੱਜ ਭਾਜਪਾ ਨੇ ਕੀਤਾ ਕਾਂਗਰਸ ਖ਼ਿਲਾਫ਼ ਵਿਰੋਧ
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪਾਰਟੀ ਵਲੋਂ ਏ.ਆਈ. ਸੰਮੇਲਨ ਵਿਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅੱਜ ਭਾਜਪਾ ਨੇ ਦਿੱਲੀ, ਮਹਾਰਾਸ਼ਟਰ, ਗੁਜਰਾਤ ਅਤੇ ਜੰਮੂ-ਕਸ਼ਮੀਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਹੈ। ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਦਿੱਲੀ ਵਿਚ ਕਾਂਗਰਸ ਦਫਤਰ ਦੇ ਬਾਹਰ "ਕਾਂਗਰਸ-ਰਾਹੁਲ ਗਾਂਧੀ - ਗੱਦਾਰ," ਅਤੇ "ਗੱਦਾਰ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ" ਵਾਲੇ ਪੋਸਟਰਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਮੁੰਬਈ ਦੇ ਮੁਲੁੰਡ ਵਿਚ ਭਾਜਪਾ ਵਰਕਰਾਂ ਨੇ ਰਾਹੁਲ ਗਾਂਧੀ ਦੇ ਕਾਫਲੇ ਨੂੰ ਕਾਲੇ ਝੰਡੇ ਦਿਖਾਏ ਜਦੋਂ ਉਹ ਭਿਵੰਡੀ ਜਾ ਰਹੇ ਸਨ। 2014 ਦੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਆਰ.ਐਸ.ਐਸ. ਬਾਰੇ ਕੀਤੀਆਂ ਵਿਵਾਦਪੂਰਨ ਟਿੱਪਣੀਆਂ ਦੇ ਸੰਬੰਧ ਵਿਚ ਉਨ੍ਹਾਂ ਨੇ ਅੱਜ ਭਿਵੰਡੀ ਅਦਾਲਤ ਵਿਚ ਪੇਸ਼ ਹੋਣਾ ਸੀ।
ਗੁਜਰਾਤ ਦੇ ਸੂਰਤ ਵਿਚ ਵੀ ਭਾਜਪਾ ਵਰਕਰਾਂ ਨੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸ ਪਾਰਟੀ ਦਾ ਪੁਤਲਾ ਸਾੜਿਆ। ਭਾਜਪਾ ਵਰਕਰਾਂ ਨੇ ਜੰਮੂ-ਕਸ਼ਮੀਰ ਵਿਚ ਵੀ ਵਿਰੋਧ ਪ੍ਰਦਰਸ਼ਨ ਕੀਤਾ।
ਦਰਅਸਲ, ਸ਼ੁੱਕਰਵਾਰ 20 ਫਰਵਰੀ ਨੂੰ ਦਿੱਲੀ ਦੇ ਭਾਰਤ ਮੰਡਪਮ ਵਿਚ ਭਾਰਤੀ ਯੁਵਾ ਕਾਂਗਰਸ ਵਰਕਰਾਂ ਨੇ ਏ.ਆਈ. ਸੰਮੇਲਨ 2026 ਵਿਚ ਭਾਰਤ-ਅਮਰੀਕਾ ਵਪਾਰ ਸੌਦੇ ਦਾ ਵਿਰੋਧ ਕੀਤਾ ਸੀ।
;
;
;
;
;
;
;
;