ਲੱਕੀ ਓਬਰਾਏ ਦਾ ਕਾਤਲ ਗੈਂਗਸਟਰ ਸ਼ਮਿੰਦਰ ਸਿੰਘ ਕਪੂਰਥਲਾ ਜੇਲ੍ਹ ’ਚੋਂ 2018 ’ਚ ਹੋਇਆ ਸੀ ਰਿਹਾਅ
ਅਟਾਰੀ ਸਰਹੱਦ, 7 ਫਰਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਪ੍ਰਧਾਨ ਲੱਕੀ ਓਬਰਾਏ ਨੂੰ ਬੀਤੇ ਕੱਲ੍ਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਗੱਡੀ ’ਚ ਬੈਠਦਿਆਂ ਗੋਲੀਆਂ ਨਾਲ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਹਰਕਤ ’ਚ ਆਉਂਦਿਆਂ ਅਟਾਰੀ ਸਰਹੱਦ ਦੇ ਨਜ਼ਦੀਕ ਆਉਂਦੇ ਕਸਬਾ ਖਾਸਾ ਵਿਖੇ ਗੈਂਗਸਟਰ ਸ਼ਮਿੰਦਰ ਸਿੰਘ, ਜਿਸ ਨੇ ਕਿ ਲੱਕੀ ਓਬਰਾਏ ਨੂੰ ਗੋਲੀਆਂ ਮਾਰ ਕੇ ਭੱਜਣ ਵਾਲੇ ਗੈਂਗਸਟਰ ਨੂੰ ਆਪਣੀ ਐਕਟਵਾ ’ਤੇ ਬਿਠਾਇਆ ਸੀ, ਦਾ ਦੇਰ ਰਾਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਐਨਕਾਊਂਟਰ ਵਿਚ ਜ਼ਖਮੀ ਹੋਏ ਗੈਂਗਸਟਰ ਸ਼ਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਦਾ ਪਿਛੋਕੜ ਵੀ ਲੜਾਈ-ਝਗੜੇ ਤੇ ਲੁੱਟਾਂ ਖੋਹਾਂ ਵਾਲਾ ਹੈ ਤੇ ਉਹ ਕਪੂਰਥਲੇ ਜੇਲ੍ਹ ’ਚੋਂ 2018 ’ਚ ਰਿਹਾਅ ਹੋ ਕੇ ਬਾਹਰ ਆਇਆ ਸੀ।
;
;
;
;
;
;
;
;