ਬੀਤ ਇਲਾਕੇ ਦੇ ਪਿੰਡ ਮੈਹਿੰਦਵਾਣੀ ਗੁੱਜਰਾਂ ਵਿਚ ਮਹਿਲਾ ਦੀ ਗੋਲੀਆਂ ਮਾਰ ਕੇ ਹੱਤਿਆ
ਬੀਣੇਵਾਲ (ਹੁਸ਼ਿਆਰਪੁਰ, 7 ਜਨਵਰੀ- ਥਾਣਾ ਗੜ੍ਹਸ਼ੰਕਰ ਵਿਚ ਪੈਂਦੇ ਬੀਤ ਇਲਾਕੇ ਦੇ ਪਿੰਡ ਮੈਹਿੰਦਵਾਣੀ ਗੁੱਜਰਾਂ ਵਿਚ ਅੱਜ ਸਵੇਰੇ ਤੜਕਸਾਰ ਇਕ ਬਜ਼ੁਰਗ ਮਹਿਲਾ ਰਚਨਾਂ ਦੇਵੀ ਪਤਨੀ ਸ਼ਾਮ ਲਾਲ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 62 ਸਾਲਾ ਰਚਨਾ ਦੇਵੀ ਸਵੇਰੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੀ ਸੀ ਕਿ ਰਸਤੇ ਵਿਚ ਲੁੱਕ ਕੇ ਬੈਠੇ ਕਾਤਲ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਹਿਲਾ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦਾ ਪਤੀ ਪੁਲਿਸ ਵਿਭਾਗ ਤੋਂ ਸੇਵਾ ਮੁਕਤ ਕਰਮਚਾਰੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਭੇਜ ਦਿੱਤੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਨੂੰ ਤਿੰਨ ਗੋਲੀਆਂ ਲੱਗੀਆਂ ਦੱਸੀਆਂ ਜਾਂਦੀਆਂ ਹਨ।
;
;
;
;
;
;
;
;