ਨਿਤਿਨ ਨਬੀਨ ਅੱਜ ਬਣਨਗੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ
ਨਵੀਂ ਦਿੱਲੀ, 20 ਜਨਵਰੀ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਹੁਣ ਪਾਰਟੀ ਦੇ 12ਵੇਂ ਰਾਸ਼ਟਰੀ ਪ੍ਰਧਾਨ ਬਣਨਗੇ। ਨਾਮਜ਼ਦਗੀ ਪ੍ਰਕਿਰਿਆ ਸੋਮਵਾਰ ਨੂੰ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਹੋਈ। 45 ਸਾਲ ਦੀ ਉਮਰ ਵਿਚ ਨਬੀਨ ਪਾਰਟੀ ਦੇ ਸਭ ਤੋਂ ਘੱਟ ਉਮਰ ਦੇ ਰਾਸ਼ਟਰੀ ਪ੍ਰਧਾਨ ਵੀ ਹਨ। ਉਨ੍ਹਾਂ ਤੋਂ ਪਹਿਲਾਂ ਅਮਿਤ ਸ਼ਾਹ 49 ਸਾਲ ਦੀ ਉਮਰ ਵਿਚ ਰਾਸ਼ਟਰੀ ਪ੍ਰਧਾਨ ਚੁਣੇ ਗਏ ਸਨ।
ਨਾਮਜ਼ਦਗੀ ਪ੍ਰਕਿਰਿਆ ਤੋਂ ਬਾਅਦ ਰਾਸ਼ਟਰੀ ਚੋਣ ਅਧਿਕਾਰੀ ਡਾ. ਕੇ. ਲਕਸ਼ਮਣ ਨੇ ਕਿਹਾ ਕਿ ਇਸ ਅਹੁਦੇ ਲਈ ਸਿਰਫ਼ ਨਿਤਿਨ ਨਬੀਨ ਦਾ ਨਾਮ ਪ੍ਰਸਤਾਵਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਤਿਨ ਨਵੀਨ ਦੇ ਸਮਰਥਨ ਵਿਚ ਨਾਮਜ਼ਦਗੀ ਪੱਤਰਾਂ ਦੇ ਕੁੱਲ 37 ਸੈੱਟ ਦਾਖਲ ਕੀਤੇ ਗਏ ਸਨ। ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਗਈ ਅਤੇ ਸਾਰੇ ਵੈਧ ਪਾਏ ਗਏ। ਹੁਣ ਨਿਤਿਨ ਦੇ ਨਾਮ ਦਾ ਰਸਮੀ ਤੌਰ 'ਤੇ ਅੱਜ ਐਲਾਨ ਕੀਤਾ ਜਾਵੇਗਾ।
;
;
;
;
;
;
;