JALANDHAR WEATHER

ਨਿਊਜ਼ੀਲੈਂਡ ਨੇ ਭਾਰਤ ’ਚ ਆਪਣੀ ਪਹਿਲੀ ਇਕ ਰੋਜ਼ਾ ਲੜੀ ਜਿੱਤੀ

ਇੰਦੌਰ, 18 ਜਨਵਰੀ-ਨਿਊਜ਼ੀਲੈਂਡ ਨੇ ਭਾਰਤ ’ਚ ਆਪਣੀ ਪਹਿਲੀ ਇਕ ਰੋਜ਼ਾ ਲੜੀ ਜਿੱਤ ਲਈ ਹੈ। ਟੀਮ ਨੇ ਇੰਦੌਰ ’ਚ ਖੇਡੇ ਗਏ ਤੀਜੇ ਇਕ ਰੋਜ਼ਾ ਮੈਚ ’ਚ ਮੇਜ਼ਬਾਨ ਟੀਮ ਨੂੰ 41 ਦੌੜਾਂ ਨਾਲ ਹਰਾਇਆ। ਐਤਵਾਰ ਨੂੰ ਹੋਲਕਰ ਸਟੇਡੀਅਮ ’ਚ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ 46 ਓਵਰਾਂ ’ਚ 296 ਦੌੜਾਂ 'ਤੇ ਆਲ ਆਊਟ ਹੋ ਗਈ। ਵਿਰਾਟ ਕੋਹਲੀ ਨੇ 108 ਗੇਂਦਾਂ 'ਤੇ 124 ਦੌੜਾਂ ਦਾ ਸੈਂਕੜਾ ਲਗਾਇਆ, ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲਿਜਾ ਜਾ ਸਕੇ। ਇਹ ਪਹਿਲਾ ਮੈਚ ਹੈ ਜੋ ਭਾਰਤ ਨੇ ਇਸ ਮੈਦਾਨ 'ਤੇ ਹਾਰਿਆ ਹੈ।

ਨਿਊਜ਼ੀਲੈਂਡ ਲਈ, ਡੈਰਿਲ ਮਿਸ਼ੇਲ ਨੇ 137 ਦੌੜਾਂ ਅਤੇ ਗਲੇਨ ਫਿਲਿਪਸ ਨੇ 106 ਦੌੜਾਂ ਬਣਾਈਆਂ। ਦੋਵਾਂ ਨੇ 219 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਗੇਂਦਬਾਜ਼ੀ ’ਚ, ਕੀਵੀਆਂ ਲਈ ਕ੍ਰਿਸ਼ਚੀਅਨ ਕਲਾਰਕ ਅਤੇ ਜੈਕ ਫਾਲਕਸ ਨੇ 3-3 ਵਿਕਟਾਂ ਲਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ