ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ
ਮਹਿਲ ਕਲਾਂ,18 ਜਨਵਰੀ (ਅਵਤਾਰ ਸਿੰਘ ਅਣਖੀ)- ਇਤਿਹਾਸਿਕ ਪਿੰਡ ਠੀਕਰੀਵਾਲਾ ( ਬਰਨਾਲਾ) ਵਿਖੇ ਪਰਜਾ ਮੰਡਲ ਲਹਿਰ ਦੇ ਬਾਨੀ ਅਮਰ ਸ਼ਹੀਦ ਸ: ਸੇਵਾ ਸਿੰਘ ਠੀਕਰੀਵਾਲਾ ਦੀ ਯਾਦ ’ਚ ਤਿੰਨ ਰੋਜ਼ਾ ਸਾਲਾਨਾ ਬਰਸੀ ਸਮਾਗਮ ਅੱਜ ਆਰੰਭ ਹੋ ਗਏ ਹਨ। ਇਸ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣ ਉਪਰੰਤ ਵਿਸ਼ਾਲ ਨਗਰ ਕੀਰਤਨ ਸ੍ਰਈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਜਿਸ ਦਾ ਹਰ ਪੜਾਅ ਉਪਰ ਸ਼ਰਧਾਲੂ ਸੰਗਤਾਂ ਨੇ ਭਰਵਾਂ ਸਵਾਗਤ ਕਰਦਿਆ ਪੰਜ ਪਿਆਰੇ ਸਾਹਿਬਾਨ, ਵੱਖ-ਵੱਖ ਆਗੂਆਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਗੀ ਜਥੇ ਭਾਈ ਮਹਿੰਦਰ ਸਿੰਘ ਹੈੱਡ ਗ੍ਰੰਥੀ, ਗਿ: ਮਹਿੰਦਰ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਸੁਰਜਨ ਸਿੰਘ ਦੇ ਜਥੇ ਨੇ ਕੀਰਤਨ ਕਰਕੇ ਮਹਾਨ ਸੂਰਬੀਰ ਜੋਧਿਆਂ ਦੀ ਯਾਦ ਨੂੰ ਸਿਜਦਾ ਕੀਤਾ। ਗੁਰਦੁਆਰਾ ਸਾਹਿਬ ਕਮੇਟੀ ਪ੍ਰਧਾਨ ਭਾਈ ਜਗਸੀਰ ਸਿੰਘ ਔਲਖ ਨੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਢਾਡੀ ਹਰਭਜਨ ਸਿੰਘ ਭੱਟੀ ਬਿਲਾਸਪੁਰ, ਕਰਮਜੀਤ ਸਿੰਘ ਬੀਹਲਾ, ਢਾਡੀ ਜਗਦੀਪ ਸਿੰਘ ਰੰਗੀਆਂ, ਵਿਦਿਆਲਾ ਠੀਕਰੀਵਾਲਾ ਦੇ ਢਾਡੀ ਜਥੇ ਬੀਬੀ ਹੁਸਨਪ੍ਰੀਤ ਕੌਰ, ਬੀਬੀ ਰਮਨਦੀਪ ਕੌਰ, ਸਰੰਗੀ ਮਾਸਟਰ ਸੁਰਜੀਤ ਸਿੰਘ ਬੱਲੀ ਦੇ ਜਥਿਆਂ ਨੇ ਸੂਰਮਿਆਂ ਦੀਆਂ ਵਾਰਾਂ ਪੇਸ਼ ਕਰਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
;
;
;
;
;
;
;
;