ਅੰਡਰ 19 ਵਰਲਡ ਕੱਪ 'ਚ ਭਾਰਤ ਨੇ 18 ਦੌੜਾਂ ਨਾਲ ਹਰਾਇਆ ਬੰਗਲਾਦੇਸ਼ ਨੂੰ
ਬੁਲਾਵਾਯੋ (ਜ਼ਿੰਬਾਬਵੇ), 17 ਜਨਵਰੀ- ਭਾਰਤ ਨੇ ਅੰਡਰ-19 ਵਿਸ਼ਵ ਕੱਪ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਸ਼ਨੀਵਾਰ ਨੂੰ ਮੀਂਹ ਤੋਂ ਪ੍ਰਭਾਵਿਤ ਮੈਚ ਵਿਚ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਬੁਲਾਵਾਯੋ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.4 ਓਵਰਾਂ ਵਿਚ 238 ਦੌੜਾਂ 'ਤੇ ਆਲ ਆਊਟ ਹੋ ਗਿਆ। ਟੀਮ ਨੇ ਬੰਗਲਾਦੇਸ਼ ਨੂੰ 49 ਓਵਰਾਂ ਵਿਚ 239 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਮੀਂਹ ਕਾਰਨ 29 ਓਵਰਾਂ ਵਿਚ ਸੋਧ ਕੇ 165 ਦੌੜਾਂ ਕਰ ਦਿੱਤਾ ਗਿਆ।ਅੰਤ ਵਿਚ, ਬੰਗਲਾਦੇਸ਼ 28.3 ਓਵਰਾਂ ਵਿਚ ਸਿਰਫ਼ 146 ਦੌੜਾਂ ਹੀ ਬਣਾ ਸਕਿਆ। ਭਾਰਤੀ ਟੀਮ ਲਈ ਵਿਹਾਨ ਮਲਹੋਤਰਾ ਨੇ 4 ਵਿਕਟਾਂ ਲਈਆਂ। ਭਾਰਤੀ ਟੀਮ ਲਈ ਅਭਿਗਿਆਨ ਕੁੰਡੂ (80 ਦੌੜਾਂ) ਅਤੇ ਵੈਭਵ ਸੂਰਿਆਵੰਸ਼ੀ (72 ਦੌੜਾਂ) ਨੇ ਅਰਧ ਸੈਂਕੜੇ ਲਗਾਏ।
;
;
;
;
;
;
;