14 ਐਨ.ਡੀ.ਆਰ.ਐਫ. ਟੀਮਾਂ ਆਫ਼ਤ ਪ੍ਰਤੀਕਿਰਿਆ ਕਾਰਜਾਂ ਲਈ ਤਿਆਰ
ਨਵੀਂ ਦਿੱਲੀ, 16 ਜਨਵਰੀ (ਪੀ.ਟੀ.ਆਈ.)-ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ.) – ਸੀ.ਆਰ.ਪੀ.ਐਫ. ਦੀ ਦੰਗਾ-ਨਿਯੰਤਰਣ ਵਿੰਗ ਦੀਆਂ ਇਕ ਦਰਜਨ ਤੋਂ ਵੱਧ ਵਿਸ਼ੇਸ਼ ਟੀਮਾਂ ਆਫ਼ਤ ਰਾਹਤ ਅਤੇ ਬਚਾਅ ਕਾਰਜਾਂ ਨੂੰ ਅੰਜਾਮ ਦੇਣਗੀਆਂ।
ਉਨ੍ਹਾਂ ਕਿਹਾ ਕਿ ਨੀਲੇ ਰੰਗ ਦੀਆਂ ਵਰਦੀਆਂ ਨਾਲ ਜਾਣੀਆਂ ਜਾਂਦੀਆਂ ਟੀਮਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.) ਦੇ ਨਿਰਦੇਸ਼ਾਂ 'ਤੇ ਆਫ਼ਤ ਪ੍ਰਬੰਧਨ ਖੇਤਰ ਵਿਚ ਲਿਆਂਦਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਲਗਭਗ 340 ਸੈਨਿਕ, 14 ਟੀਮਾਂ ਦਾ ਹਿੱਸਾ ਹਨ ਅਤੇ (ਆਰ.ਏ.ਐਫ.) ਦੀਆਂ 7 ਬਟਾਲੀਅਨਾਂ ਤੋਂ ਲਏ ਗਏ ਹਨ, ਜੋ ਆਫ਼ਤ ਪ੍ਰਤੀਕਿਰਿਆ ਕਾਰਜਾਂ ਨੂੰ ਅੰਜਾਮ ਦੇਣ ਲਈ ਤਿਆਰ ਰਹਿਣਗੇ, ਭਾਵੇਂ ਇਹ ਕੁਦਰਤੀ ਹੋਵੇ ਜਾਂ ਮਨੁੱਖ ਦੁਆਰਾ ਬਣਾਈਆਂ ਗਈਆਂ। ਉਨ੍ਹਾਂ ਨੂੰ ਐਨ.ਡੀ.ਐਮ.ਏ. ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੁਆਰਾ ਸਿਖਲਾਈ ਦਿੱਤੀ ਗਈ ਹੈ। ਹਰੇਕ ਟੀਮ ਵਿਚ ਲਗਭਗ 24 ਕਰਮਚਾਰੀ ਹਨ। ਆਰ.ਏ.ਐਫ. ਕੋਲ ਇਸ ਸਮੇਂ 15 ਬਟਾਲੀਅਨ ਹਨ, ਜਿਨ੍ਹਾਂ ਵਿਚੋਂ ਹਰੇਕ ਵਿਚ ਲਗਭਗ 1,100 ਕਰਮਚਾਰੀ ਹਨ।
;
;
;
;
;
;
;
;
;