JALANDHAR WEATHER

ਬੀ.ਐਮ.ਸੀ. ਚੋਣਾਂ- ਅਕਸ਼ੈ ਤੇ ਟਵਿੰਕਲ ਸਮੇਤ ਕਈ ਬਾਲੀਵੁੱਡ ਅਦਾਕਾਰ ਪੁੱਜੇ ਵੋਟ ਪਾਉਣ

ਮੁੰਬਈ, 15 ਜਨਵਰੀ- ਮਹਾਰਾਸ਼ਟਰ ਵਿਚ 29 ਨਗਰ ਨਿਗਮਾਂ, ਜਿਨ੍ਹਾਂ ਵਿਚ ਬੀ.ਐਮ.ਸੀ. ਵੀ ਸ਼ਾਮਿਲ ਹੈ, ਲਈ ਵੋਟਿੰਗ ਅੱਜ ਸਵੇਰੇ 7:30 ਵਜੇ ਸ਼ੁਰੂ ਹੋਈ। ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਰਹੀਆਂ ਹਨ। ਅਦਾਕਾਰ ਅਕਸ਼ੈ ਕੁਮਾਰ ਆਪਣੀ ਪਤਨੀ ਟਵਿੰਕਲ ਖੰਨਾ ਦੇ ਨਾਲ ਪੋਲਿੰਗ ਬੂਥ 'ਤੇ ਪਹੁੰਚੇ ਅਤੇ ਆਪਣੀ ਵੋਟ ਪਾਈ। ਇਸ ਤਰ੍ਹਾਂ ਹੀ ਲੇਖਕ ਗੁਲਜ਼ਾਰ, ਅਦਾਕਾਰਾ ਹੇਮਾ ਮਾਲਿਨੀ, ਅਦਾਕਾਰ ਜੁਨੈਦ ਖਾਨ ਅਤੇ ਫਿਲਮ ਨਿਰਮਾਤਾ ਕਿਰਨ ਰਾਓ ਵੀ ਆਪਣੀ ਵੋਟ ਪਾਉਣ ਲਈ ਆਏ। ਵੋਟ ਪਾਉਣ ਤੋਂ ਬਾਅਦ ਅਕਸ਼ੈ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕੀਤੀ। ਅਦਾਕਾਰ ਨੇ ਕਿਹਾ ਕਿ ਅੱਜ ਬੀ.ਐਮ.ਸੀ. ਲਈ ਵੋਟਿੰਗ ਹੋ ਰਹੀ ਹੈ। ਮੁੰਬਈ ਵਾਸੀ ਹੋਣ ਦੇ ਨਾਤੇ ਅੱਜ ਰਿਮੋਰਟ ਕੰਟਰੋਲ ਸਾਡੇ ਹੱਥ ਵਿਚ ਹੈ।


ਉਨ੍ਹਾਂ ਮੁੰਬਈ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਬਾਹਰ ਆਉਣ ਅਤੇ ਵੋਟ ਪਾਉਣ ਦੀ ਅਪੀਲ ਕੀਤੀ। ਅਕਸ਼ੈ ਨੇ ਕਿਹਾ ਕਿ ਜੇਕਰ ਅਸੀਂ ਮੁੰਬਈ ਦੇ ਸੱਚੇ ਹੀਰੋ ਬਣਨਾ ਚਾਹੁੰਦੇ ਹਾਂ, ਤਾਂ ਵੋਟ ਪਾਉਣਾ ਮਹੱਤਵਪੂਰਨ ਹੈ, ਸਿਰਫ਼ ਗੱਲਾਂ ਨਹੀਂ। ਆਪਣੀ ਵੋਟ ਪਾਉਣ ਤੋਂ ਬਾਅਦ ਟਵਿੰਕਲ ਖੰਨਾ ਨੇ ਕਿਹਾ ਕਿ ਵੋਟਿੰਗ ਸਾਨੂੰ ਥੋੜ੍ਹਾ ਜਿਹਾ ਕੰਟਰੋਲ ਅਤੇ ਸ਼ਕਤੀ ਦਿੰਦੀ ਹੈ। ਇਹ ਸਾਨੂੰ ਆਪਣੀ ਕਹਾਣੀ ਨੂੰ ਆਕਾਰ ਦੇਣ ਦਾ ਮੌਕਾ ਦਿੰਦੀ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਹਰ ਚੋਣ ਵਿਚ ਇਕ ਆਦਤ ਵਜੋਂ ਵੋਟ ਪਾਉਂਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ