JALANDHAR WEATHER

ਸੋਮਨਾਥ ਸਵਾਭੀਮਾਨ ਪਰਵ: ਪ੍ਰਧਾਨ ਮੰਤਰੀ ਮੋਦੀ ਨੇ ਸੋਮਨਾਥ ਮੰਦਰ ਨਾਲ ਜੁੜੇ ਪਲਾਂ ਨੂੰ ਕੀਤਾ ਯਾਦ

ਨਵੀਂ ਦਿੱਲੀ, 8 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਨਾਥ ਮੰਦਰ ਨਾਲ ਜੁੜੇ ਇਤਿਹਾਸਕ ਪਲਾਂ ਨੂੰ ਯਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 1951 ਵਿਚ ਮੁਰੰਮਤ ਕੀਤੇ ਗਏ ਮੰਦਰ ਦੇ ਉਦਘਾਟਨ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ 31 ਅਕਤੂਬਰ 2001 ਨੂੰ ਸੋਮਨਾਥ ਵਿਚ ਆਯੋਜਿਤ ਸਮਾਗਮ ਵਿਚ ਹਿੱਸਾ ਲਿਆ ਸੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 1951 ਵਿਚ ਇਤਿਹਾਸਕ ਸਮਾਰੋਹ ਉਸ ਸਮੇਂ ਦੇ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿਚ ਆਯੋਜਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਵਿਚ ਸਰਦਾਰ ਪਟੇਲ ਅਤੇ ਕੇ.ਐਮ. ਮੁਨਸ਼ੀ ਸਮੇਤ ਕਈ ਮਹਾਨ ਸ਼ਖਸੀਅਤਾਂ ਦਾ ਯੋਗਦਾਨ ਸ਼ਾਨਦਾਰ ਸੀ। ਉਨ੍ਹਾਂ ਇਹ ਵੀ ਯਾਦ ਕੀਤਾ ਕਿ 2001 ਦੇ ਸਮਾਗਮ ਵਿਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਗ੍ਰਹਿ ਮੰਤਰੀ ਅਡਵਾਨੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਸ਼ਾਮਿਲ ਹੋਏ ਸਨ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ਜੈ ਸੋਮਨਾਥ! ਸੋਮਨਾਥ ਸਵਾਭੀਮਾਨ ਪਰਵ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੋਮਨਾਥ 'ਤੇ ਪਹਿਲੀ ਵਾਰ ਜਨਵਰੀ 1026 ਵਿਚ ਹਮਲਾ ਹੋਇਆ ਸੀ, ਪਰ 1026 ਦਾ ਹਮਲਾ ਅਤੇ ਉਸ ਤੋਂ ਬਾਅਦ ਦੇ ਹਮਲੇ ਵੀ ਕਰੋੜਾਂ ਲੋਕਾਂ ਦੇ ਵਿਸ਼ਵਾਸ ਅਤੇ ਸੋਮਨਾਥ ਨੂੰ ਵਾਰ-ਵਾਰ ਉਭਾਰਨ ਵਾਲੀ ਸੱਭਿਅਤਾ ਚੇਤਨਾ ਨੂੰ ਨਹੀਂ ਤੋੜ ਸਕੇ। ਮੋਦੀ ਨੇ ਕਿਹਾ ਕਿ ਸਾਲ 2026 ਵਿਚ 1951 ਦੇ ਸ਼ਾਨਦਾਰ ਜਸ਼ਨਾਂ ਦੇ 75 ਸਾਲ ਪੂਰੇ ਹੋਣ ਦੀ ਯਾਦ ਵੀ ਮਨਾਈ ਜਾ ਰਹੀ ਹੈ। 'ਜੈ ਸੋਮਨਾਥ' ਦੇ ਨਾਅਰੇ ਨਾਲ ਉਨ੍ਹਾਂ ਦੱਸਿਆ ਕਿ ਸੋਮਨਾਥ ਸਵਾਭਿਮਾਨ ਪਰਵ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਸੋਮਨਾਥ ਦੀਆਂ ਆਪਣੀਆਂ ਪਿਛਲੀਆਂ ਯਾਤਰਾਵਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਵੀ ਸੋਮਨਾਥ ਗਏ ਹਨ, ਤਾਂ ਆਪਣੀਆਂ ਤਸਵੀਰਾਂ ਨਾਲ ਸਾਂਝੀਆਂ ਕਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ