JALANDHAR WEATHER

ਸੇਵਾਮੁਕਤ ਆਈ.ਜੀ. ਨੂੰ ਠੱਗਣ ਵਾਲਿਆਂ ਤੋਂ 400 ਸਿਮ ਕਾਰਡ ਬਰਾਮਦ , ਦੁਬਈ 'ਚ ਬੈਠਾ ਹੈ ਮੁੱਖ ਸਰਗਨਾ

ਪਟਿਆਲਾ : ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਤੋਂ 8 ਕਰੋੜ 10 ਲੱਖ ਰੁਪਏ ਦੀ ਸਾਈਬਰ ਠੱਗੀ ਕਰਨ ਵਾਲਿਆਂ ਨੇ ਮਜ਼ਦੂਰਾਂ ਦੇ ਨਾਂ ’ਤੇ ਸਿਮ ਕਾਰਡ ਲਏ ਸਨ। ਪਟਿਆਲਾ ਪੁਲਿਸ ਦੀ ਟੀਮ ਨੇ ਲੋਕਲ ਪੁਲਿਸ ਥਾਣੇ ਦੀ ਟੀਮ ਨਾਲ ਮਿਲ ਕੇ ਦੋ ਲੋਕਾਂ ਨੂੰ ਕਾਬੂ ਕਰ ਕੇ 400 ਸਿਮ ਕਾਰਡ ਜ਼ਬਤ ਕੀਤੇ ਹਨ ਅਤੇ ਸਿਮ ਕਾਰਡ ਦੀ ਰਿਕਵਰੀ ਦੀ ਕਾਰਵਾਈ ਹਾਲੇ ਵੀ ਜਾਰੀ ਹੈ।

ਜ਼ਿਕਰਯੋਗ ਹੈ ਕਿ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਹੇ ਸੇਵਾਮੁਕਤ ਆਈਜੀ ਚਾਹਲ ਨੇ 22 ਦਸੰਬਰ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੁਲਦੀਪ ਸਿੰਘ ਚਾਹਲ ਡੀ.ਆਈ.ਜੀ. ਪਟਿਆਲਾ ਰੇਂਜ ਨੇ ਸਾਬਕਾ ਆਈ.ਜੀ. ਅਮਰ ਸਿੰਘ ਵਲੋਂ ਖੁਦਕੁਸ਼ੀ ਮਾਮਲੇ ਵਿਚ ਉਨ੍ਹਾਂ ਨਾਲ ਠੱਗੀ ਕਰਨ ਵਾਲੇ 3 ਦੋਸ਼ੀਆਂ ਦੀ ਪਹਿਚਾਣ ਦਾ ਵੀ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਹਾਰਾਸ਼ਟਰ ਤੋਂ ਇਸ ਗਰੋਹ ਦੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਪੁਲਿਸ ਪਾਰਟੀ ਪੰਜਾਬ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਆਈ. ਜੀ. ਨਾਲ ਠੱਗੀ ਕੀਤੇ ਸਾਢੇ 3 ਕਰੋੜ ਰੁਪਆ ਵੀ ਸੀਜ਼ ਕਰਵਾ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ