JALANDHAR WEATHER

ਅੱਜ ਅਸਾਮ ਦੌਰੇ ’ਤੇ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਨਵੀਂ ਦਿੱਲੀ, 29 ਦਸੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਕ ਦਿਨ ਦੇ ਦੌਰੇ ਲਈ ਅਸਾਮ ਪਹੁੰਚਣਗੇ, ਜਿਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਸ਼ਾਹ ਨੇ ਐਤਵਾਰ ਰਾਤ ਨੂੰ ਅਹਿਮਦਾਬਾਦ ਤੋਂ ਗੁਹਾਟੀ ਆਉਣਾ ਸੀ, ਪਰ ਧੁੰਦ ਕਾਰਨ ਉਨ੍ਹਾਂ ਦਾ ਜਹਾਜ਼ ਉਡਾਣ ਭਰਨ ਵਿਚ ਅਸਮਰੱਥ ਰਿਹਾ, ਜਿਸ ਕਾਰਨ ਉਨ੍ਹਾਂ ਦਾ ਦੌਰਾ ਸੋਮਵਾਰ ਲਈ ਮੁਲਤਵੀ ਕਰਨਾ ਪਿਆ।

ਗ੍ਰਹਿ ਮੰਤਰੀ ਦਾ ਅਸਾਮ ਦੌਰਾ ਗੁਹਾਟੀ ਦੇ ਸ਼ਹੀਦ ਸਮਾਰਕ ਖੇਤਰ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਅਸਾਮ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਉਹ ਨਾਗਾਓਂ ਜ਼ਿਲ੍ਹੇ ਦੇ ਬੋਰਦੁਆ ਵਿਚ ਵੈਸ਼ਨਵ ਸੰਤ ਸ਼੍ਰੀਮੰਤ ਸ਼ੰਕਰਦੇਵ ਦੇ ਜਨਮ ਸਥਾਨ ਬਟਦਰਵਾ ਥਾਨ ਦਾ ਦੌਰਾ ਕਰਨਗੇ, ਜਿਥੇ ਉਹ ਧਾਰਮਿਕ ਸਥਾਨ ਦੇ 227 ਕਰੋੜ ਰੁਪਏ ਦੇ ਪੁਨਰ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਉਦਘਾਟਨ ਤੋਂ ਤੁਰੰਤ ਬਾਅਦ ਗ੍ਰਹਿ ਮੰਤਰੀ ਬੋਰਦੁਆ ਵਿਚ ਇਕ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ