1.1 ਕਰੋੜ ਰੁਪਏ ਦਾ ਇਨਾਮੀ ਚੋਟੀ ਦਾ ਮਾਓਵਾਦੀ ਨੇਤਾ ਗਣੇਸ਼ ਉਈਕੇ ਸਮੇਤ 3 ਹੋਰ ਮਾਰੇ ਗਏ
ਭੁਵਨੇਸ਼ਵਰ, 25 ਦਸੰਬਰ - ਨਕਸਲ ਵਿਰੋਧੀ ਇਕ ਵੱਡੀ ਮੁਹਿੰਮ ਦੌਰਾਨ ਓਡੀਸ਼ਾ ਪੁਲਿਸ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਦੀ ਇਕ ਸਾਂਝੀ ਟੀਮ ਨੇ ਕੰਧਮਾਲ ਜ਼ਿਲ੍ਹੇ ਦੇ ਚੱਕਾਪਾੜਾ ਪੁਲਿਸ ਸੀਮਾ ਵਿਚ ਇਕ ਮੁਕਾਬਲੇ ਦੌਰਾਨ ਚੋਟੀ ਦੇ ਸੀ.ਪੀ.ਆਈ. (ਮਾਓਵਾਦੀ) ਨੇਤਾ ਗਣੇਸ਼ ਉਈਕੇ ਸਮੇਤ 4 ਮਾਓਵਾਦੀਆਂ ਨੂੰ ਮਾਰ ਦਿੱਤਾ।
ਪਾਬੰਦੀਸ਼ੁਦਾ ਸੀ.ਪੀ.ਆਈ. (ਮਾਓਵਾਦੀ) ਦੇ ਕੇਂਦਰੀ ਕਮੇਟੀ ਮੈਂਬਰ ਅਤੇ ਇਸ ਦੇ ਓਡੀਸ਼ਾ ਆਪ੍ਰੇਸ਼ਨਾਂ ਦੇ ਮੁਖੀ, 69 ਸਾਲਾ ਉਈਕੇ 'ਤੇ ਪੂਰਬੀ ਅਤੇ ਮੱਧ ਭਾਰਤ ਵਿਚ ਕਈ ਖ਼ਤਰਨਾਕ ਹਮਲਿਆਂ ਵਿਚ ਉਸ ਦੀ ਭੂਮਿਕਾ ਲਈ 1.1 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਸੀ। ਉਸ ਦੀ ਮੌਤ ਨਾਲ ਖੇਤਰ ਵਿਚ ਮਾਓਵਾਦੀ ਨੈੱਟਵਰਕ ਕਮਜ਼ੋਰ ਹੋਣ ਦੀ ਉਮੀਦ ਹੈ।
ਇਹ ਮੁਕਾਬਲਾ ਚੱਕਾਪਾੜਾ ਪੁਲਿਸ ਸੀਮਾ ਦੇ ਅਧੀਨ ਕੰਧਮਾਲ-ਗੰਜਮ ਸਰਹੱਦ ਦੇ ਨਾਲ ਰੰਭਾ ਜੰਗਲਾਤ ਰੇਂਜ ਵਿਚ ਹੋਇਆ। ਇਸ ਕਾਰਵਾਈ ਵਿਚ ਓਡੀਸ਼ਾ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੀਆਂ 20 ਇਕਾਈਆਂ, ਸੀ.ਆਰ.ਪੀ.ਐਫ. ਦੀਆਂ 2 ਬਟਾਲੀਅਨਾਂ ਅਤੇ ਬੀ.ਐਸ.ਐਫ. ਦੀ ਇਕ ਟੀਮ ਸ਼ਾਮਿਲ ਸੀ। ਓਡੀਸ਼ਾ ਦੇ ਏ.ਡੀ.ਜੀ. (ਨਕਸਲ ਵਿਰੋਧੀ ਕਾਰਵਾਈਆਂ) ਸੰਜੀਬ ਪਾਂਡਾ ਨੇ ਕਿਹਾ ਕਿ ਇਹ ਕਾਰਵਾਈ ਸਵੇਰੇ ਸ਼ੁਰੂ ਹੋਈ ਅਤੇ ਇਲਾਕੇ ਭਰ ਵਿਚ ਮਾਓਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਕਈ ਵਾਰ ਗੋਲੀਬਾਰੀ ਹੋਈ।
;
;
;
;
;
;
;
;