ਬਹਾਦਰ ਲੜਕੀ ਨੇ ਦੇਖੋ ਕਿਵੇਂ ਭਜਾਇਆ ਲੁਟੇਰਾ
ਹੰਬੜਾਂ, 23 ਦਸੰਬਰ (ਮੇਜਰ ) - ਥਾਣਾ ਲਾਡੋਵਾਲ ਦੇ ਘੇਰੇ ’ਚ ਪੁਲਿਸ ਚੌਕੀ ਹੰਬੜਾਂ ਦੇ ਮੇਨ ਬਾਜ਼ਾਰ ’ਚ ਹੱਥ ’ਚ ਚਾਕੂ ਫੜ ਕੇ ਦੁਕਾਨ ਲੁੱਟਣ ਵਾਲੇ ਲਟੇਰੇ ਨਾਲ ਮੁਕਾਬਲਾ ਕਰਦਿਆਂ ਦੁਕਾਨ ਨੂੰ ਲੁੱਟ ਤੋਂ ਬਚਾਉਣ ਵਾਲੀ ਬਹਾਦਰ ਲੜਕੀ ਦੀ ਤਾਰੀਫ਼ ਹੋ ਰਹੀ ਹੈ । ਇਹ ਮਾਮਲਾ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਪੁਲਿਸ ਥਾਣਾ ਲਾਡੋਵਾਲ ਦੇ ਘੇਰੇ ’ਚ ਪੈਂਦੇ ਹੰਬੜਾਂ ਵਿਖੇ ਮਨੀ ਟਰਾਂਸਫਰ ਦੁਕਾਨ ਲੁੱਟਣ ਆਏ ਨਕਾਬਪੋਸ਼ ਲੁਟੇਰੇ ਹਥੋਂ ਲੁੱਟ ਤੋਂ ਬਚਾਉਣ ਵਾਲੀ ਬਹਾਦਰ ਲੜਕੀ ਦਾ ਬਹਾਦਰੀ ਭਰਿਆ ਮਾਮਲਾ ਸਾਹਮਣੇ ਆਇਆ ।ਜਦੋਂ ਉਕਤ ਲਟੇਰੇ ਨੇ ਚਾਕੂ ਦੀ ਤਿੱਖੀ ਨੋਕ 'ਤੇ ਲੜਕੀ ਨੂੰ ਡਰਾਉਂਦਿਆਂ ਕਾਊਂਟਰ ਦੇ ਦਰਾਜ ’ਚ ਪਈ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਵਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਉਸ ਲਟੇਰੇ ਦਾ ਸਾਹਮਣਾ ਕਰਕੇ ਉਸ 'ਤੇ ਹਮਲਾ ਕਰ ਦਿੱਤਾ । ਜਿਸ ਕਾਰਨ ਲਟੇਰਾ ਆਪਣੀ ਚਾਕੂ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆਂ ਤੇ ਦੁਕਾਨ 'ਤੇ ਲੁੱਟ ਤੋਂ ਬਚਾਅ ਹੋ ਗਿਆ। ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਲੜਕੀ ਦੀ ਬਹਾਦਰੀ ਲਈ ਉਸ ਦੇ ਸਨਮਾਨ ਦੀ ਮੰਗ ਕੀਤੀ ਹੈ।
;
;
;
;
;
;
;
;