ਰਾਜਧਾਨੀ ’ਚ ਹਵਾ ਪ੍ਰਦੂਸ਼ਣ ਜਾਰੀ
ਨਵੀਂ ਦਿੱਲੀ, 22 ਦਸੰਬਰ- ਰਾਜਧਾਨੀ ਵਿਚ ਪ੍ਰਦੂਸ਼ਣ ਦੀ ਸਥਿਤੀ ਜਾਰੀ ਹੈ। ਹਵਾ ਦੀ ਗਤੀ ਹੌਲੀ ਹੋਣ ਕਾਰਨ ਲਗਾਤਾਰ ਸੱਤਵੇਂ ਦਿਨ ਹਵਾ "ਬਹੁਤ ਮਾੜੀ" ਸ਼੍ਰੇਣੀ ਵਿਚ ਰਹੀ। ਸਵੇਰ ਦੀ ਸ਼ੁਰੂਆਤ ਮੌਕੇ ਸੰਘਣੀ ਧੁੰਦ ਨੇ ਰਾਜਧਾਨੀ ਨੂੰ ਆਪਣੀ ਲਪੇਟ ’ਚ ਲੈ ਲਿਆ। ਦਿੱਲੀ ਲਈ ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਦੇ ਅਨੁਸਾਰ ਐਤਵਾਰ ਸਵੇਰੇ ਰਾਜਧਾਨੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ 366 ਦਰਜ ਕੀਤਾ ਗਿਆ, ਜੋ "ਬਹੁਤ ਮਾੜੀ" ਸ਼੍ਰੇਣੀ ਵਿਚ ਆ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੱਜ ਸਵੇਰੇ 8 ਵਜੇ ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ ਅਲੀਪੁਰ ਵਿਚ ਹਵਾ ਗੁਣਵੱਤਾ ਸੂਚਕਾਂਕ 391, ਆਨੰਦ ਵਿਹਾਰ 404, ਅਸ਼ੋਕ ਵਿਹਾਰ 392, ਆਯਾ ਨਗਰ 304, ਬਵਾਨਾ 408, ਬੁਰਾੜੀ 341 ਅਤੇ ਚਾਂਦਨੀ ਚੌਕ ਵਿਚ 375 ਦਰਜ ਕੀਤਾ ਗਿਆ।
;
;
;
;
;
;
;
;