JALANDHAR WEATHER

ਹੜ੍ਹ ਪੀੜਤਾਂ ਲਈ ਔਰਤ ਨੇ ਲਾਹ ਕੇ ਦਿੱਤੀਆਂ ਕੰਨਾਂ ਦੀਆਂ ਵਾਲੀਆਂ , ਜਥੇਬੰਦੀ ਨੇ ਕੀਤਾ ਭੈਣ ਲਈ ਖਾਸ ਉਪਰਾਲਾ

ਦਿੜ੍ਹਬਾ ਮੰਡੀ ,21 ਦਸੰਬਰ (ਜਸਵੀਰ ਸਿੰਘ ਔਜਲਾ ) - ਜਿੱਥੇ ਹੜ੍ਹ ਪੀੜਤਾਂ ਲਈ ਪੰਜਾਬ ਦੇ ਲੋਕਾਂ ਨੇ ਮੋਹਰੀ ਹੋ ਕੇ ਆਪਣਾ ਯੋਗਦਾਨ ਪਾਇਆ ਹੈ , ਉਥੇ ਇਕ ਮਹਿਲਾ ਚੌਕ ਦੀ ਬੀਬੀ ਅੰਗਰੇਜ਼ ਕੌਰ ਵੀ ਆਪਣੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਦੇਣ ਦਾ ਫਰਜ਼ ਨਿਭਾਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦਿੜ੍ਹਬਾ ਬਲਾਕ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪਿੰਡ ਮਹਿਲਾ ਚੌਕ ਦੀ ਜਥੇਬੰਦੀ ਦੀ ਮੈਂਬਰ ਭੈਣ ਅੰਗਰੇਜ਼ ਕੌਰ ਨੇ ਹੜ੍ਹ ਪੀੜਤਾਂ ਲਈ ਜਦ ਪਿੰਡ ਵਿਚ ਜਥੇਬੰਦੀ ਵਲੋਂ ਫੰਡ ਅਤੇ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਸੀ ਤਾਂ ਉਸ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਹੜ੍ਹ ਪੀੜਤਾ ਲਈ ਜਥੇਬੰਦੀ ਦੇ ਆਗੂਆਂ ਨੂੰ ਭੇਟ ਕੀਤੀਆਂ ਸਨ।ਉਸ ਸੰਬੰਧੀ ਜਥੇਬੰਦੀ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਹੋਰਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਇਹ ਖ਼ਬਰ ਪੂਰੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਵਿਚ ਫੈਲੀ ਤਾਂ ਪੈਪਸੀਕੋ ਵਰਕਰ ਯੂਨੀਅਨ ਚੰਨੋ ਦੇ ਮੁਲਾਜ਼ਮਾਂ ਨੇ ਆਪਣੀ ਜਥੇਬੰਦੀ ਰਾਹੀਂ ਆਪਣੀ ਕਿਰਤ ਦੇ ਵਿਚੋਂ ਫੰਡ ਇਕੱਠਾ ਕਰਕੇ ਜਥੇਬੰਦੀ ਨੂੰ ਹੜ ਪੀੜਤਾਂ ਲਈ ਦੇਣ ਦਾ ਐਲਾਨ ਕੀਤਾ। ਉਸ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਅੱਜ ਪਿੰਡ ਮਹਿਲਾਂ ਚੌਕ ਵਿਖੇ ਬੀਕੇਯੂ ਏਕਤਾ ਉਗਰਾਹਾਂ ਦੀ ਆਗੂ ਟੀਮ ਅਤੇ ਪੈਪਸ ਕੋ ਵਰਕਰ ਯੂਨੀਅਨ ਦੀ ਆਗੂ ਟੀਮ ਨੇ ਪਹੁੰਚ ਕੇ ਇਕਾਈ ਦੀਆਂ ਔਰਤ ਆਗੂਆਂ ਦੀ ਹਾਜ਼ਰੀ ਦੇ ਵਿਚ ਭੈਣ ਅੰਗਰੇਜ਼ ਕੌਰ ਨੂੰ ਕੰਨਾਂ ਦੀਆਂ ਵਾਲੀਆਂ ਪਾ ਕੇ ਉਸ ਦੇ ਕੰਨ ਦੁਬਾਰਾ ਢਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ