ਅੰਡਰ-19 ਏਸ਼ੀਆ ਕੱਪ ਫਾਈਨਲ : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 348 ਦੌੜਾਂ ਦਾ ਟੀਚਾ
ਦੁਬਈ, 21 ਦਸੰਬਰ - ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਅੰਡਰ-19 ਏਸ਼ੀਆ ਕੱਪ ਫਾਈਨਲ ਦੁਬਾਈ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਆਯੁਸ਼ ਮਹਾਤਰੇ ਨੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 347 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 348 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਵਲੋਂ ਸਮੀਰ ਮਿਨਹਾਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 172 (113 ਗੇਂਦਾਂ) ਦੌੜਾਂ ਬਣਾਈਆਂ ਜਦਕਿ ਅਹਿਮਦ ਹੁਸੈਨ ਨੇ 56 (72 ਗੇਂਦਾਂ) ਦੌੜਾਂ ਬਣਾਈਆਂ। ਭਾਰਤ ਵਲੋਂ ਦੀਪੇਸ਼ ਦੇਵੇਂਦਰਨ ਨੇ 10 ਓਵਰਾਂ ਵਿਚ 83 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਹੇਨਿਕ ਪਟੇਲ ਅਤੇ ਦੀਪੇਸ਼ ਦੇਵੇਂਦਰਨ ਨੇ 2-2 ਅਤੇ ਕਨਿਸ਼ਕ ਚੌਹਾਨ ਨੇ ਇਕ ਵਿਕਟ ਹਾਸਲ ਕੀਤੀ।
;
;
;
;
;
;
;
;