JALANDHAR WEATHER

ਪਹਿਲੀ ਨਜ਼ਰੇ ਸਾਜ਼ਿਸ਼, ਦਿੱਲੀ ਦੀ ਮੁੱਖ ਮੰਤਰੀ ਨੂੰ ਮਾਰਨ ਦਾ ਇਰਾਦਾ-ਰੇਖਾ ਗੁਪਤਾ ਮਾਮਲੇ 'ਤੇ ਦੋਸ਼ ਤੈਅ ਕਰਦੇ ਸਮੇਂ ਅਦਾਲਤ

ਨਵੀਂ ਦਿੱਲੀ, 20 ਦਸੰਬਰ - ਤੀਸ ਹਜ਼ਾਰੀ ਅਦਾਲਤ ਨੇ ਦਿੱਲੀ ਦੀ ਮੁੱਖ ਮੰਤਰੀ 'ਤੇ ਹਮਲੇ ਦੇ ਦੋਸ਼ੀ ਰਾਜੇਸ਼ ਭਾਈ ਖੀਮਜੀ ਭਾਈ ਅਤੇ ਸਈਦ ਤਹਿਸੀਨ ਰਜ਼ਾ ਵਿਰੁੱਧ ਕਤਲ ਦੀ ਕੋਸ਼ਿਸ਼, ਇਕ ਸਰਕਾਰੀ ਸੇਵਕ ਨੂੰ ਰੋਕਣ ਅਤੇ ਇਕ ਸਰਕਾਰੀ ਸੇਵਕ 'ਤੇ ਹਮਲਾ ਕਰਨ ਦੇ ਨਾਲ-ਨਾਲ ਅਪਰਾਧਿਕ ਸਾਜ਼ਿਸ਼ ਦੇ ਅਪਰਾਧਾਂ ਲਈ ਦੋਸ਼ ਤੈਅ ਕੀਤੇ।
ਇਹ ਮਾਮਲਾ ਅਗਸਤ 2025 ਵਿਚ ਸਿਵਲ ਲਾਈਨਜ਼ ਵਿਖੇ ਉਨ੍ਹਾਂ ਦੇ ਕੈਂਪ ਆਫਿਸ ਵਿਚ ਜਨ ਸੁਨਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹੋਏ ਕਥਿਤ ਹਮਲੇ ਨਾਲ ਜੁੜਿਆ ਹੋਇਆ ਹੈ। ਦਿੱਲੀ ਦੇ ਮੁੱਖ ਮੰਤਰੀ 'ਤੇ ਹਮਲੇ ਦੇ ਮਾਮਲੇ ਵਿਚ ਦੋਸ਼ੀ ਵਿਅਕਤੀਆਂ ਵਿਰੁੱਧ ਦੋਸ਼ ਤੈਅ ਕਰਦੇ ਹੋਏ, ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਕਿਹਾ, "ਪਹਿਲੀ ਨਜ਼ਰੇ, ਦੋਸ਼ੀ ਵਿਅਕਤੀਆਂ ਵਿਚਕਾਰ ਪੀੜਤ, ਜੋ ਕਿ ਇੱਕ ਔਰਤ ਹੈ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਦੀ ਮੁੱਖ ਮੰਤਰੀ ਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕਰਨ ਦੀ ਸਾਜ਼ਿਸ਼ ਸੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ