ਪੈਟਰੋਲ ਪੰਪ 'ਤੇ ਇਕੱਠੇ ਹੋਏ ਨੌਜਵਾਨਾਂ ਉੱਪਰ ਕਾਰ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਦੋ ਜ਼ਖ਼ਮੀ
ਕਿਸ਼ਨਗੜ੍ਹ (ਜਲੰਧਰ), 19 ਦਸੰਬਰ (ਹੁਸਨ ਲਾਲ) - ਅੱਡਾ ਕਿਸ਼ਨਗੜ੍ਹ ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅੱਡਾ ਕਿਸ਼ਨਗੜ੍ਹ ਨਜ਼ਦੀਕ ਇਕ ਪੈਟਰੋਲ ਪੰਪ 'ਤੇ ਇਕੱਠੇ ਹੋਏ ਕਰੀਬ 30-40 ਨੌਜਵਾਨਾਂ ਉੱਪਰ ਭੋਗਪੁਰ ਸਾਈਡ ਤੋਂ ਆਏ ਦੋ ਕਾਰਾਂ ਚ ਸਵਾਰ ਅਣਪਛਾਤੇ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ ਇਹ ਪਤਾ ਚੱਲਿਆ ਹੈ ਕਿ ਦੋ ਨੌਜਵਾਨਾਂ ਦੇ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ ਚ ਇਕ ਗੋਲੀ ਪੈਟਰੋਲ ਪੰਪ 'ਤੇ ਦਫ਼ਤਰ ਦੇ ਅਲਮੀਨੀਅਮ ਦੇ ਦਰਵਾਜ਼ੇ ਦੀ ਚਗਾਠ ਵਿਚੋਂ ਨਿਕਲ ਕੇ ਅੰਦਰ ਕੰਧ ਚ ਜਾ ਵੱਜੀ ਤੇ ਪੈਟਰੋਲ ਪੰਪ ਦੇ ਦਫ਼ਤਰ ਅੰਦਰ ਬੈਠੇ ਸਟਾਫ ਦਾ ਬਾਲ ਬਾਲ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਉਕਤ ਨੌਜਵਾਨ ਜਲੰਧਰ ਵਿਖੇ ਇਕ ਕਾਲਜ ਵਿਚ ਪ੍ਰਧਾਨਗੀ ਦੀ ਚੋਣ ਲਈ ਜਾਣ ਲਈ ਇਕੱਠੇ ਹੋਏ ਸਨ।
;
;
;
;
;
;
;
;
;